ਨਾਇਕ ਭੁਪਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ : The Tribune India

ਨਾਇਕ ਭੁਪਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪਠਾਨਕੋਟ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

ਨਾਇਕ ਭੁਪਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪਿੰਡ ਘੱਗਾ ਵਿੱਚ ਨਾਇਕ ਭੁਪਿੰਦਰ ਸਿੰਘ (ਇਨਸੈੱਟ) ਨੂੰ ਸਲਾਮੀ ਦਿੰਦੇ ਹੋਏ ਫੌਜ ਦੇ ਜਵਾਨ।

ਪੱਤਰ ਪ੍ਰੇਰਕ

ਪਾਤੜਾਂ/ਘੱਗਾ, 31 ਜਨਵਰੀ

ਭਾਰਤੀ ਫ਼ੌਜ ਵਿੱਚ ਤਾਇਨਾਤ ਪਿੰਡ ਘੱਗਾ ਦੇ ਨੌਜਵਾਨ ਨਾਇਕ ਭੁਪਿੰਦਰ ਸਿੰਘ ਦਾ ਪਠਾਨਕੋਟ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਅੱਜ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ‌ ਫੁੱਲਾਂ ਨਾਲ ਲੱਦੀ ਫੌਜੀ ਗੱਡੀ ਵਿੱਚ ਘੱਗਾ ਦੇ ਸ਼ਮਸ਼ਾਨਘਾਟ ਲਿਆਂਦਾ ਗਿਆ। ਇਸ ਮੌਕੇ ਲੋਕਾਂ ਨੇ ਸ਼ਹੀਦ ਦੇ ਸਨਮਾਨ ਵਿੱਚ ਨਾਅਰੇ ਲਾਏ। ਅੰਤਿਮ ਸੰਸਕਾਰ ਤੋਂ ਪਹਿਲਾਂ ਭਾਰਤੀ ਫ਼ੌਜ ਦੇ ਕੈਪਟਨ ਵਿਸ਼ਾਲ ਸਿੰਘ ਦੀ ਅਗਵਾਈ ਵਿਚ ਸੂਬੇਦਾਰ ਪਰਮਜੀਤ ਸਿੰਘ, ਸੂਬੇਦਾਰ ਜਸਵੀਰ ਸਿੰਘ ਅਤੇ ਸੂਬੇਦਾਰ ਗੁਰਪਿਆਰ ਸਿੰਘ ਸਮੇਤ ਫ਼ੌਜੀ ਜਵਾਨਾਂ ਵੱਲੋਂ ਭੁਪਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਭੁਪਿੰਦਰ ਸਿੰਘ (32) ਪਠਾਨਕੋਟ ਵਿੱੱਚ ਤਾਇਨਾਤ ਸੀ, ਜਿਸ ਦੀ ਐਤਵਾਰ ਦੀ ਰਾਤ 11 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਕਾਰਨ ਦੌਰਾਨੇ ਇਲਾਜ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ।‌

ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ 2008 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸਾਲ ਪਹਿਲਾਂ ਹੀ ਸ੍ਰੀਨਗਰ ਵਿੱਚ ਸੇਵਾ ਕਰਨ ਦੌਰਾਨ ਹੁਣ ਬਤੌਰ ਨਾਇਕ ਪਠਾਨਕੋਟ ਡਿਊਟੀ ਨਿਭਾ ਰਿਹਾ ਸੀ। ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਦੇ ਦੋ ਪੁੱਤਰ ਫੌਜ ਵਿੱਚ ਭਰਤੀ ਹੋਏ ਸਨ। ਫ਼ੌਜੀ ਜਵਾਨ ਨਾਇਕ ਭੁਪਿੰਦਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਅਮਨਦੀਪ ਕੌਰ, ਦੋ ਛੋਟੇ ਬੱਚੇ ਏਕਮ (7) ਅਤੇ ਫ਼ਤਹਿ ਸਿੰਘ (5) ਛੱਡ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All