CPIM Sangrur Meeting: ਧਰਮ ਦੇ ਨਾਂ ’ਤੇ ਵੰਡਣਾ ਚਾਹੁੰਦੀਆਂ ਨੇ ਸਰਕਾਰਾਂ: ਸੇਖੋਂ
ਸੀ ਪੀ ਆਈ ਐੱਮ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਮੀਟਿੰਗ
ਸੀ ਪੀ ਆਈ ਐੱਮ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਮੀਟਿੰਗ ਕਾਮਰੇਡ ਹਰਬੰਸ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਠੋਸ ਪ੍ਰਬੰਧ ਕਰਨ ਵਿਚ ਫੇਲ੍ਹ ਸਾਬਤ ਹੋਈਆਂ ਹਨ। ਸੂਬਾ ਪੂਰੀ ਤਰ੍ਹਾਂ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਚੁੱਕਿਆ ਹੈ। ਰੋਜ਼ਾਨਾ ਸਧਾਰਨ ਲੋਕ ਲੁੱਟੇ ਤੇ ਕੁੱਟੇ ਜਾ ਰਹੇ ਨੇ, ਕਤਲ ਲਗਾਤਾਰ ਹੋ ਰਹੇ ਹਨ। ਪ੍ਰਸ਼ਾਸਨ ਤੇ ਪੁਲੀਸ ਤੰਤਰ ਸਰਕਾਰ ਦੇ ਰਾਜਸੀ ਵਿੰਗ ਵਜੋਂ ਕੰਮ ਕਰ ਰਿਹਾ ਹੈ। 2027 ਦੀਆਂ ਚੋਣਾਂ ਦੌਰਾਨ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੁਬਾਰਾ ਧਰਮ ਦਾ ਪੱਤਾ ਖੇਡ ਕੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀਆਂ ਹਨ। ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਸਕੱਤਰੇਤ ਦੇ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਜਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਹੈ ਕਿ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਯਾਦ ਵਿੱਚ ਨੂੰ ਸਮਰਪਿਤ ਲੜੀਵਾਰ ਸੈਮੀਨਾਰ 12 ਸਤੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿੱਚ ਹੋ ਰਿਹਾ ਹੈ। ਪੰਜਾਬ ਰਾਜ ਕਮੇਟੀ ਵੱਲੋਂ ਕੇਂਦਰ ਦੇ 29 ਲੇਬਰ ਕੋਡਾਂ ਨੂੰ ਚਾਰ ’ਚ ਬਦਲਣ ਦੇ ਰੋਸ ਵਜੋਂ ਤੇ ਮਗਨਰੇਗਾ ਨੂੰ ਬਹਾਲ ਕਰਾਉਣ ਲਈ 16 ਸਤੰਬਰ ਨੂੰ ਗੜ੍ਹਸ਼ੰਕਰ ’ਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਮੀਟਿੰਗ ’ਚ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਅਬਦੁਲ ਸਤਾਰ, ਕਾਮਰੇਡ ਜੋਗਾ ਸਿੰਘ ਉੱਪਲੀ, ਜੋਗਿੰਦਰ ਸਿੰਘ ਕੁੰਬੜਵਾਲ, ਕਾਮਰੇਡ ਇੰਦਰਜੀਤ ਸਿੰਘ ਛੰਨਾ, ਕਾਮਰੇਡ ਪਰਮਜੀਤ ਕੌਰ ਭੱਟੀਵਾਲ,ਕਾਮਰੇਡ ਨਰਾਇਣ ਭੂਸ਼ਣ ਝਨੇੜੀ, ਕਾਮਰੇਡ ਜੋਗਿੰਦਰ ਬੱਧਣ, ਕਾਮਰੇਡ ਜੀਤ ਸਿੰਘ ਘਰਾਚੋਂ, ਕਾਮਰੇਡ ਨਛੱਤਰ ਸਿੰਘ ਗੰਢੂਆਂ,ਕਾਮਰੇਡ ਸ਼ਿੰਗਾਰਾ ਸਿੰਘ ਬਲਿਆਲ, ਭਰਪੂਰ ਸਿੰਘ ਦੁੱਗਾਂ, ਯਸ਼ਪਾਲ ਸ਼ਰਮਾ, ਰਣਜੀਤ ਸਿੰਘ, ਸ਼ੇਰਾ ਸਿੰਘ, ਭਜਨ ਸਿੰਘ ਮੰਗਵਾਲ, ਸੁਰਜੀਤ ਸਿੰਘ ਜਖੇਪਲ ਹਾਜ਼ਰ ਸਨ।

