ਕੋਵਿਡ-19: ਪਟਿਆਲਾ ਜ਼ਿਲ੍ਹੇ ’ਚ 2 ਮੌਤਾਂ, 30 ਪਾਜ਼ੇਟਿਵ

ਕੋਵਿਡ-19: ਪਟਿਆਲਾ ਜ਼ਿਲ੍ਹੇ ’ਚ 2 ਮੌਤਾਂ, 30 ਪਾਜ਼ੇਟਿਵ

ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਕਤੂਬਰ

ਜ਼ਿਲ੍ਹੇ ’ਚ ਅੱਜ ਕਰੋਨਾਵਾਇਰਸ ਨਾਲ ਦੋ ਹੋਰ ਮੌਤਾਂ ਹੋ ਗਈਆਂ ਜਦੋਂਕਿ 30 ਨਵੇਂ ਕੇਸ ਸਾਹਮਣੇ ਆਏ। ਮ੍ਰਿਤਕਾਂ ਵਿੱਚੋਂ ਇੱਕ ਪਟਿਆਲਾ ਸ਼ਹਿਰ ਦੇ ਸਰਹੰਦ ਰੋਡ ’ਤੇ ਸਥਿਤ ਬਸੰਤ ਵਿਹਾਰ ਦਾ ਰਹਿਣ ਵਾਲਾ 83 ਸਾਲਾ ਬਜ਼ੁਰਗ ਕਰੋਨਾ ਤੋਂ ਇਲਾਵਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼ ਵੀ ਸੀ। ਇਲਾਜ ਦੌਰਾਨ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਉਸ ਮੌਤ ਹੋ ਗਈ। ਕਰੋਨਾ ਕਾਰਨ ਮਰਨ ਵਾਲਾ ਦੂਜਾ ਵਿਅਕਤੀ 35 ਸਾਲਾ ਪੁਰਸ਼ ਬਲਾਕ ਦੂਧਨਸਾਧਾਂ ਦੇ ਪਿੰਡ ਬੁਰਾੜ ਦਾ ਰਹਿਣ ਵਾਲਾ ਸੀ। ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 30 ਨਵੇਂ ਕੇਸ ਸਾਹਮਣੇ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All