Corporation Increases Taxes and Fees: ਨਿਗਮ ਨੇ ਸ਼ਹਿਰੀਆਂ ’ਤੇ ਵਿੱਤੀ ਬੋਝ ਪਾਇਆ
ਗਊ ਸੈੱਸ ਅਤੇ ਟੈਕਸਾਂ ਦੇ ਰੇਟ ਵਧਾਏ
ਨਗਰ ਨਿਗਮ ਪਟਿਆਲਾ ਵੱਲੋਂ ਜਨਰਲ ਹਾਊਸ ਦੌਰਾਨ ਪਟਿਆਲਾ ਦੇ ਲੋਕਾਂ ’ਤੇ ਵੱਡਾ ਵਿੱਤੀ ਬੋਝ ਪਾ ਦਿੱਤਾ ਗਿਆ ਹੈ| ਪ੍ਰਵਾਨ ਹੋਏ ਮਤਿਆਂ ’ਚ ਲੋਕਾਂ ’ਤੇ ਨਕਸ਼ੇ ਦੇ ਰੇਟ ਜਿੱਥੇ ਕਈ ਗੁਣਾਂ ਵਧਾ ਦਿੱਤੇ ਗਏ ਹਨ, ਉੱਥੇ ਹੀ ਗਊ ਸੈੱਸ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ| ਅਹਿਮ ਗੱਲ ਇਹ ਹੈ ਕਿ ਗਊ ਕਰ ਦੀ ਉਗਰਾਹੀ ਦੀ ਤਰਤੀਬ ਬਿਲਕੁਲ ਬਦਲ ਦਿੱਤੀ ਗਈ ਹੈ, ਜੋ ਲੋਕਾਂ ਲਈ ਭਾਰੀ ਵਿੱਤੀ ਸੌਦਾ ਬਣ ਸਕਦੀ ਹੈ|
ਜਾਣਕਾਰੀ ਮੁਤਾਬਕ ਜਿਹੜੀ ਰਿਹਾਇਸ਼ੀ ਬਿਲਡਿੰਗ 250 ਗਜ਼ ਹੈ, ਉਸ ’ਤੇ ਹੁਣ 500 ਰੁਪਏ, 250 ਤੋਂ 500 ਗਜ਼ ਤੱਕ ਵਾਲੀ ’ਤੇ 1000 ਰੁਪਏ ਅਤੇ 500 ਗਜ਼ ਤੋਂ ਉਪਰ ਵਾਲੀ ਇਮਾਰਰਤ ’ਤੇ 200 ਰੁਪਏ ਪ੍ਰਤੀ 100 ਗਜ਼ ਰੇਟ ਤੈਅ ਕੀਤਾ ਗਿਆ ਹੈ| ਇਸੇ ਤਰ੍ਹਾਂ ਕਮਰਸ਼ੀਅਲ ਰੇਟਾਂ ’ਚ ਵੀ ਵਾਧਾ ਕੀਤਾ ਗਿਆ ਹੈ| ਨਿਗਮ ਦੀਆਂ ਕਿਰਾਏ ਦੀਆਂ ਦੁਕਾਨਾਂ ਦਾ ਕਿਰਾਇਆ ਰੇਟ 3 ਤੋਂ 10 ਫੀਸਦੀ ਕਰ ਦਿੱਤਾ ਗਿਆ ਹੈ| ਇਸ਼ਤਿਹਾਰਾਂ ’ਤੇ 2 ਫੀਸਦੀ ਤੋਂ ਵਧਾ 10 ਫੀਸਦੀ ਕਰ ਵਧਾ ਦਿੱਤਾ ਗਿਆ ਹੈ| ਮੈਰਿਜ ਪੈਲੇਸਾਂ ਸਬੰਧੀ ਨਵੇਂ ਤੈਅ ਕੀਤੇ ਰੇਟ ਮੁਤਾਬਕ 1 ਪ੍ਰੋਗਰਾਮ ਲਈ 500 ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ| ਨਗਰ ਨਿਗਮ ਦੀ ਹੱਦ ’ਚ ਆਉਂਜੇ ਫੋਰ ਵੀਲ੍ਹਰਾਂ ਦੇ ਰੇਟ ਪ੍ਰਤੀ ਵਹੀਕਲ ਕਰ 1000 ਤੋਂ ਵਧਾ ਕੇ 2000 ਕਰ ਦਿੱਤੇ ਗਏ ਗਨ, ਦੁਪਹੀਆ ਵਾਹਨ ’ਤੇ 200 ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ| ਜਨਰਲ ਹਾਊਸ ਵੱਲੋਂ ਨਿਗਮ ਦੇ 596 ਸੀਵਰਮੈਨ/ਸਫ਼ਾਈ ਕਰਮਚਾਰੀਆਂ ਨੂੰ ਆਊਟਸੋਰਸ ਤੋਂ ਕੰਟਰੈਕਟ ਕਰਨ ਦਾ ਵੀ ਪ੍ਰਸਤਾਵ ਪਾਸ ਕੀਤਾ ਗਿਆ ਹੈ| ਨਿਗਮ ਹਾਊਸ ਦੀ ਅਗਵਾਈ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਨੇਪਰੇ ਚੜ੍ਹੀ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਬਤੌਰ ਸ਼ਹਿਰੀ ਹਲਕਾ ਵਿਧਾਇਕ ਜਨਰਲ ਹਾਊਸ ’ਚ ਸ਼ਾਮਲ ਹੋਏ| ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਕੂਕਾ ਅਤੇ ਅਕਾਲੀ ਦਲ ਆਗੂ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਦੇ ਹਾਊਸ ਨੂੰ ਲੋਕ ਮਾਰੂ ਕਰਾਰ ਦਿੱਤਾ ਹੈ|

