ਕਰੋਨਾ ਵਾਲੰਟੀਅਰਾਂ ਨੇ ਗੋਭੀ ਵੇਚ ਕੇ ਪ੍ਰਗਟਾਇਆ ਰੋਸ

ਕਰੋਨਾ ਵਾਲੰਟੀਅਰਾਂ ਨੇ ਗੋਭੀ ਵੇਚ ਕੇ ਪ੍ਰਗਟਾਇਆ ਰੋਸ

ਗੋਭੀ ਵੇਚ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਰੋਨਾ ਵਾਲੰਟੀਅਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 23 ਨਵੰਬਰ

ਕਰੋਨਾ ਮਹਾਮਾਰੀ ਦਾ ਪ੍ਰਭਾਵ ਘਟਣ ਮਗਰੋਂ ਸਰਕਾਰ ਵੱਲੋਂ ਨੌਕਰੀਓਂ ਹਟਾਏ ਗਏ ਕਰੋਨਾ ਵਾਲੰਟੀਅਰਾਂ ਨੇ ਅੱਜ ਇਥੇ ਸਰਹਿੰਦ ਚੌਕ ’ਤੇ ਰਾਹਗੀਰਾਂ ਨੂੰ ਗੋਭੀ ਵੇਚ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਜਥੇਬੰੰਦੀ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਬੂਟ ਪਾਲਿਸ਼ ਕਰ ਕੇ ਮੰਗੀ ਗਈ ਭੀਖ ਅਤੇ ਬੱਸਾਂ ਵਿੱਚ ਪਾਪੜ ਵੇਚ ਕੇ ਇਕੱਠੇ ਕੀਤੇ ਗਏ ਪੈਸੇ ਉਨ੍ਹਾਂ ਡਾਕ ਰਾਹੀਂ ਸਰਕਾਰ ਨੂੰ ਭੇਜ ਦਿੱਤੇ ਹਨ। ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸਥਿਤ ਬੱਸ ਅੱਡੇ ’ਚ ਟੈਂਟ ਲਾ ਕੇ ਦਿਨ-ਰਾਤ ਦੇ ਧਰਨੇ ’ਤੇ ਬੈਠੇ ਬੇਰੁਜ਼ਗਾਰਾਂ ਨੇ ਸਰਕਾਰ ਨੂੰ ਲਾਹਨਤਾਂ ਪਾਉਣ ਲਈ ਬਾਕਾਇਦਾ ਸਪੀਕਰ ਰਾਹੀਂ ਆਵਾਜ਼ਾਂ ਮਾਰ ਕੇ ਰਾਹਗੀਰਾਂ ਨੂੰ ਉਨ੍ਹਾਂ ਤੋਂ ਗੋਭੀ ਖਰੀਦਣ ਦੀਆਂ ਅਪੀਲਾਂ ਕੀਤੀਆਂ। ਚੌਕ ’ਚ ਸਬਜ਼ੀ ਦੀ ਰੇਹੜੀ ’ਤੇ ਮੌਜੂਦ ਪ੍ਰਧਾਨ ਰਾਜਵਿੰਦਰ ਪਟਿਆਲਾ, ਮੁੱਖ ਬੁਲਾਰੇ ਪ੍ਰਭਜੋਤ ਸਿੰਘ, ਚੇਅਰਮੈਨ ਸਤਨਾਮ ਸਿੰਘ, ਹਰਪ੍ਰ੍ਰੀਤ ਕੌਰ ਮਹਿਮਦਪੁਰ, ਰੁਪਿੰਦਰ ਕੌਰ ਡਕਾਲਾ, ਕਰਮਜੀਤ ਕੌਰ ਪਟਿਆਲਾ, ਪ੍ਰੀਆ ਬੰਗਾ, ਗੋਬਿੰਦ ਸਿੰਘ, ਸੁਖਵੀਰ ਸਿੰਘ, ਹਰਦੀਪ ਸਿੰਘ ,ਚਮਕੌਰ ਸਿੰਘ, ਹਰਜੀਤ ਸਿੰਘ ਅਤੇ ਪਰਜੀਤ ਕੌਰ ਨੇ ਵਿਅੰੰਗ ਕੱਸਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਹੂਲਤਾਂ ਦੇਣ ਲਈ ਫੰਡ ਦੀ ਕੋਈ ਤੋਟ ਆਵੇ, ਜਿਸ ਲਈ ਉਹ ਪੈਸੇ ਇਕੱਠੇ ਕਰ ਕੇ ਸਰਕਾਰ ਦੇ ਖ਼ਜ਼ਾਨੇ ਵਿੱਚ ਭੇਜ ਰਹੇ ਹਨ।

ਦੂਜੇ ਪਾਸੇ ਸਰਕਾਰ ਤਰਕ ਦੇ ਰਹੀ ਹੈ ਕਿ ਆਰਜ਼ੀ ਭਰਤੀ ਦੌਰਾਨ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਬਿਨਾਂ ਨੋਟਿਸ ਦਿੱਤਿਆਂ ਕਿਸੇ ਵੇਲੇ ਵੀ ਹਟਾਇਆ ਜਾ ਸਕਦਾ ਹੈ, ਜਿਸ ’ਤੇ ਵਾਲੰਟੀਅਰਾਂ ਨੇ ਦਸਤਖਤ ਕਰਕੇ ਸਹਿਮਤੀ ਵੀ ਦਿੱਤੀ ਸੀ ਪਰ ਹੁਣ ਵਾਲੰਟੀਅਰ ਆਪਣੀਆਂ ਸੇਵਾਵਾਂ ਦੀ ਬਹਾਲੀ ਕਰਨ ਦੀ ਮੰਗ ਕਰ ਰਹੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All