ਕਰੋਨਾ: ਪਟਿਆਲਾ ਜ਼ਿਲ੍ਹੇ ਵਿੱਚ ਦੋ ਮੌਤਾਂ; 35 ਨਵੇਂ ਕੇਸ

ਕਰੋਨਾ: ਪਟਿਆਲਾ ਜ਼ਿਲ੍ਹੇ ਵਿੱਚ ਦੋ ਮੌਤਾਂ; 35 ਨਵੇਂ ਕੇਸ

ਖੇਤਰੀ ਪ੍ਰਤੀਨਿਧ

ਪਟਿਆਲਾ, 18 ਜੂਨ   

ਕਰੋਨਾਵਾਇਰਸ ਕਾਰਨ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਦੋ ਜਾਨਾਂ ਗਈਆਂ ਹਨ ਤੇ ਮੌਤਾਂ ਦੀ ਕੁੱਲ ਗਿਣਤੀ 1319 ਹੋ  ਗਈ ਹੈ। ਇਸੇ ਦੌਰਾਨ ਅੱਜ 35 ਨਵੇਂ ਕੋਵਿਡ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਇਨ੍ਹਾਂ ਕੇਸਾਂ ਦੀ ਕੁੱਲ ਗਿਣਤੀ 48,225 ਹੋ ਗਈ ਹੈ। ਇਸੇ ਤਰ੍ਹਾਂ 95 ਮਰੀਜ਼ ਠੀਕ ਹੋਣ ਨਾਲ ਸਿਹਤਯਾਬ ਮਰੀਜ਼ਾਂ ਦੀ ਕੁੱਲ ਗਿਣਤੀ 46,396 ਹੋ ਗਈ ਹੈ। ਐਕਟਿਵ ਕੇਸ ਇਥੇ  510 ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ  ਅੱਜ ਪਾਜ਼ੇਟਿਵ ਆਏ 35 ਕੇਸਾਂ ਵਿੱਚੋਂ  8 ਕੇਸ ਪਟਿਆਲਾ ਸ਼ਹਿਰ ਤੋਂ ਹਨ ਜਦਕਿ ਬਲਾਕ ਦੁਧਣਸਾਧਾਂ ਤੋਂ 7, ਬਲਾਕ ਭਾਦਸੋਂ ਤੋਂ 5,  ਬਲਾਕ ਕੌਲੀ , ਸ਼ੁਤਰਾਣਾ ਅਤੇ ਰਾਜਪੁਰਾ ਤੋਂ ਤੋਂ ਚਾਰ-ਚਾਰ, ਨਾਭਾ ਤੋਂ 1 ਅਤੇ  ਬਲਾਕ ਕਾਲੋਮਾਜਰਾ ਤੋਂ 2 ਕੇਸ ਰਿਪੋਰਟ ਹੋਏ ਹਨ। ਜ਼ਿਲ੍ਹਾ  ਨੋਡਲ ਅਫਸਰ ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਕਈ ਹੋਰ ਵਿਅਕਤੀਆਂ ਦੇ  ਸੈਂਪਲ ਲੈ ਕੇ ਟੈਸਟ ਲਈ ਲੈਬ ਵਿੱਚ ਭੇਜੇ ਗਏ ਹਨ।

ਜ਼ਿਲ੍ਹਾ ਸੰਗਰੂਰ ’ਚ ਦੋ ਮੌਤਾਂ; 13 ਨਵੇਂ ਕੇਸ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ਵਿੱਚ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਤੇ 13 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਵਿਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 258 ਰਹਿ ਗਈ ਹੈ। ਉਧਰ ਅੱਜ 44 ਮਰੀਜ਼ ਕਰੋਨਾ ਨੂੰ ਹਰਾਉਣ ਵਿਚ ਸਫ਼ਲ ਹੋਏ ਹਨ। ਉਂਝ ਹੁਣ ਤੱਕ ਕਰੋਨਾ ਨਾਲ ਜ਼ਿਲ੍ਹੇ ਵਿਚ 838 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।  ਮ੍ਰਿਤਕਾਂ ਵਿੱਚ ਬਲਾਕ ਸ਼ੇਰਪੁਰ ਦਾ 66 ਸਾਲਾ ਵਿਅਕਤੀ ਅਤੇ ਬਲਾਕ ਅਮਰਗੜ੍ਹ ਦਾ 44 ਸਾਲਾ ਵਿਅਕਤੀ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All