ਕਰੋਨਾ: ਪਟਿਆਲਾ ਜ਼ਿਲ੍ਹੇ ’ਚ ਚਾਰ ਹੋਰ ਮੌਤਾਂ

* 120 ਨਵੇਂ ਕੇਸ ਆਏ ਸਾਹਮਣੇ; * ਮਰੀਜ਼ਾਂ ਦੀ ਕੁੱਲ ਗਿਣਤੀ 3215 ਹੋਈ

ਕਰੋਨਾ: ਪਟਿਆਲਾ ਜ਼ਿਲ੍ਹੇ ’ਚ ਚਾਰ ਹੋਰ ਮੌਤਾਂ

ਖੇਤਰੀ ਪ੍ਰਤੀਨਿਧ
ਪਟਿਆਲਾ,12 ਅਗਸਤ

ਅੱਜ ਕਰੋਨਾ ਨੇ ਇਸ ਜ਼ਿਲ੍ਹੇ ਦੇ ਚਾਰ ਵਸਨੀਕਾਂ ਦੀ ਜਾਨ ਲੈ ਲਈ ਹੈ। ਇਸ ਤਰ੍ਹਾਂ ਜ਼ਿਲ੍ਹੇ ’ਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 60 ਹੋ ਗਈ ਹੈ। ਉਧਰ ਅੱਜ ਜ਼ਿਲ੍ਹੇ ’ਚ ਅੱਜ 120 ਹੋਰ ਪਾਜ਼ੇਟਿਵ ਕੇਸ ਮਿਲੇ ਹਨ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 3215 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਫੌਤ ਹੋਣ ਵਾਲਿਆਂ ਵਿਚੋਂ 58 ਸਾਲਾ ਮਹਿਲਾ ਪਟਿਆਲਾ ਸ਼ਹਿਰ ਦੇ ਘਾਸ ਮੰਡੀ ਇਲਾਕੇ ਦੀ ਰਹਿਣ ਵਾਲੀ ਸੀ, ਜੋ ਬੀਪੀ ਅਤੇ ਸ਼ੂਗਰ ਦੀ ਮਰੀਜ਼ ਸੀ। ਪਟਿਆਲਾ ਸ਼ਹਿਰ ਦੇ ਹੀ ਐਸ.ਐਸ.ਟੀ ਨਗਰ ਦਾ ਰਹਿਣ ਵਾਲਾ 49 ਸਾਲਾ ਵਿਅਕਤੀ ਸ਼ੂਗਰ, ਬੀਪੀ ਅਤੇ ਦਿਲ ਦੇ ਰੋਗ ਨਾਲ ਪੀੜਤ ਸੀ। ਇਸੇ ਤਰ੍ਹਾਂ ਪਾਤੜਾਂ ਨੇੜਲੇ ਪਿੰਡ ਘੰਗਰੋਲੀ ਨਾਲ ਸਬੰਧਤ 29 ਸਾਲਾ ਮਹਿਲਾ ਕੈਂਸਰ ਤੋਂ ਪੀੜਤ ਸੀ। ਰਾਜਪੁਰਾ ਦੇ ਮਹਿੰਦਰ ਗੰਜ ਦਾ ਵਸਨੀਕ 50 ਸਾਲਾਂ ਦੇ ਵਿਅਕਤੀ ਨੂੰ ਸ਼ੂਗਰ, ਬੀ.ਪੀ ਅਤੇ ਸਾਹ ਦੀ ਬਿਮਾਰੀ ਸੀ। ਵੇਰਵਿਆਂ ਅਨੁਸਾਰ ਨਾਭਾ ਵਿਚਲੇ 18 ਵਿਚੋਂ ਅਜੀਤ ਨਗਰ ਤੋਂ ਚਾਰ, ਬੈਂਕ ਸਟਰੀਟ ਤੋਂ ਤਿੰਨ, ਭਾਰਤ ਨਗਰ, ਡਾਕਟਰ ਵਰਿਆਮ ਸਿੰਘ ਸਟਰੀਟ, ਕਨਵੀ ਮੁਹੱਲਾ, ਹੀਰਾ ਮਹੱਲ, ਗੋਬਿੰਦ ਨਗਰ, ਡਿਫੈਂਸ ਕਲੋਨੀ, ਗੁਰੂ ਨਾਨਕ ਨਗਰ, ਸ਼ਿਵਾ ਐਨਕਲੇਵ, ਦਸਮੇਸ਼ ਨਗਰ, ਕੁੰਗਰੀਅਨ ਸਟਰੀਟ, ਸੰਗਤਪੁਰਾ ਮੁਹੱਲਾ ਤੋਂ ਇੱਕ-ਇੱਕ ਕੇਸ ਹੈ। ਰਾਜਪੁਰਾ ਵਿੱਚ 16 ਕੇਸਾਂ ਅਤੇ ਸਮਾਣਾ ਸਿਟੀ ਤੋਂ ਇੱਕ-ਇੱਕ ਜਦਕਿ 29 ਪਾਜੇਟਿਵ ਕੇਸ ਪਿੰਡਾਂ ਤੋਂ ਰਿਪੋਰਟ ਹੋਏ ਹਨ।

ਸਮਾਣਾ (ਅਸ਼ਵਨੀ ਗਰਗ) ਸਮਾਣਾ ਦੀ ਮਸ਼ਹੂਰ ਸਵਿਟਸ ਦੁਕਾਨ ਦੇ ਮਾਲਕ ਸਣੇ 14 ਮੁਲਾਜ਼ਮਾਂ ਦੇ ਕਰੋਨਾ ਪਾਜ਼ੇਟਿਵ ਆਉਣ ਕਾਰਨ ਅੱਜ ਇਸ ਦੁਕਾਨ ਨੂੰ ਸਿਹਤ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਵਿਚ 4 ਹੋਰ ਮਾਮਲੇ ਕਰੋਨਾ ਦੇ ਸਾਹਮਣੇ ਆਏ ਹਨ।

ਪਟਿਆਲਾ ਸ਼ਹਿਰ ਨਾਲ ਸਬੰਧਤ 48 ਕੇਸ

ਸੱੱਜਰੇ ਪਾਜੇਟਿਵ ਆਏ ਕੇਸਾਂ ਵਿਚੋਂ 48 ਪਟਿਆਲਾ ਸ਼ਹਿਰ ਦੇ ਹਨ ਜਿਨ੍ਹਾਂ ਵਿਚੋਂ ਪਟਿਆਲਾ ਦੇ ਅਰੋੜਾ ਸਟਰੀਟ ਤੇ ਘੁੰਮਣ ਨਗਰ ਤੋਂ ਤਿੰਨ-ਤਿੰਨ, ਤ੍ਰਿਵੈਣੀ ਚੌਕ, ਅਬਚਲ ਨਗਰ, ਹਰਿੰਦਰ ਨਗਰ, ਅਰਬਨ ਅਸਟੇਟ ਫੇਜ਼-1 ਅਤੇ ਤੱਫਜਲਪੁਰਾ ਤੋਂ ਦੋ-ਦੋ, ਫੁਲਕੀਆਂ ਐਨਕਲੇਵ, ਚੌਰਾ ਕੈਂਪ, ਡੀ.ਐਮ.ਡਬਲਿਊ, ਲਾਹੌਰੀ ਗੇਟ, ਮਹਾਰਾਜਾ ਨਰਿੰਦਰ ਐਨਕਲੇਵ, ਹਰੀ ਨਗਰ, ਦੀਪ ਨਗਰ, ਦਰਸ਼ਨ ਸਿੰਘ ਨਗਰ, ਸਿੱਧੂ ਕਲੋਨੀ, ਮਾਲਵਾ ਐਨਕਲੇਵ, ਰਘਬੀਰ ਮਾਰਗ, ਖਾਲਸਾ ਕਲੋਨੀ, ਡਿਫੈਨਸ ਕਲੋਨੀ, ਖਾਲਸਾ ਮੁਹੱਲਾ, ਪ੍ਰਤਾਪ ਨਗਰ, ਕ੍ਰਿਸ਼ਨ ਨਗਰ, ਮਜੀਠੀਆਂ ਐਨਕਲੇਵ, ਸੇਵਕ ਕਲੋਨੀ, ਨਿੱਜੀ ਹਸਪਤਾਲ, ਸਰਹੰਦ ਰੋਡ, ਨੇੜੇ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ਼-2, ਤ੍ਰਿਪੜੀ, ਗਰਲਜ਼ ਹੋਸਟਲ, ਰਤਨ ਨਗਰ, ਨਰੂਲਾ ਕਲੋਨੀ, ਸੁਈਗਰਾਂ ਮੁਹੱਲਾ, ਮੋਹਨ ਸਿੰਘ ਕਲੋਨੀ ਅਤੇ ਏ.ਆਈ.ਆਰ. ਐਵੀਨਿਊ ਕਲੋਨੀ ਆਦਿ ਤੋਂ ਇੱਕ-ਇੱਕ ਮਰੀਜ਼ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All