ਕਰੋਨਾ: ਸ਼ਾਹੀ ਸ਼ਹਿਰ ਪਟਿਆਲਾ ਵਿਚ 33 ਹੋਰ ਪਾਜ਼ੇਟਿਵ ਕੇਸ

ਕਰੋਨਾ: ਸ਼ਾਹੀ ਸ਼ਹਿਰ ਪਟਿਆਲਾ ਵਿਚ 33 ਹੋਰ ਪਾਜ਼ੇਟਿਵ ਕੇਸ

ਸਰਬਜੀਤ ਸਿੰਘ ਭੰਗੂ

ਪਟਿਆਲਾ, 2 ਅਗਸਤ 

ਪਟਿਆਲਾ ਜ਼ਿਲ੍ਹੇ ਵਿੱਚ  ਕਰੋਨਾਵਾਇਰਸ ਦੇ ਪਾਜ਼ੇਟਿਵ ਆਏ ਮਰੀਜ਼ਾਂ ਵਿੱਚੋਂ 33 ਮਰੀਜ਼ ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਗੁਰੂ ਨਾਨਕ ਨਗਰ ਅਤੇ ਡੀ.ਐਲ.ਐਫ. ਕਲੋਨੀ ਤੋਂ ਤਿੰਨ-ਤਿੰਨ, ਮਾਲਵਾ ਕਲੋਨੀ, ਅਰੋੜਾ ਸਟਰੀਟ, ਕੜਾਹ ਵਾਲਾ ਚੌਕ, ਸੈਨਚੁਰੀ ਐਨਕਲੇਵ ਤੋਂ ਦੋ-ਦੋ, ਮਾਡਲ ਟਾਊਨ, ਹੀਰਾ ਬਾਗ, ਰੋਜ ਐਵੀਨਿਊ, ਗੁਰਬਖਸ਼ ਕਲੋਨੀ, ਨਿਊ ਲਾਲ ਬਾਗ, ਚਿਨਾਰ ਬਾਗ, ਜੌੜੀਆਂ ਭੱਠੀਆਂ, ਆਫੀਸਰਜ਼ ਕਲੋਨੀ, ਮੁਹੱਲਾ ਜੱਟਾਂ ਵਾਲਾ, ਤ੍ਰਿਪੜੀ, ਏਕਤਾ ਨਗਰ, ਪੁਲੀਸ ਲਾਈਨ, ਖਾਲਸਾ ਮੁਹੱਲਾ, ਜਨਤਾ ਕਲੋਨੀ, ਅਜ਼ਾਦ ਨਗਰ, ਮਜੀਠੀਆ ਐਨਕਲੇਵ, ਦੀਪ ਨਗਰ, ਅਨੰਦ ਨਗਰ ਬੀ, ਗਰਿੱਡ ਕਲੋਨੀ, ਨਿਰਭੈ ਕਲੋਨੀ ਤੋਂ ਇੱਕ ਇੱਕ ਪਾਜ਼ੇਟਿਵ ਮਰੀਜ਼ ਹੈ। 

ਇਸੇ ਤਰ੍ਹਾਂ ਰਾਜਪੁਰਾ ਦੇ  ਪਚਰੰਗਾ ਚੌਕ ਤੋਂ ਚਾਰ, ਡਾਲੀਮਾ ਵਿਹਾਰ, ਗਨੇਸ਼ ਨਗਰ, ਜਗਦੀਸ਼ ਕਲੋਨੀ, ਸਿੰਗਲਾ ਕੋਲੇ ਦਾ ਡਿਪ੍ਚ ਦੇ ਨਜ਼ਦੀਕ , ਜੱਟਾਂ ਵਾਲਾ ਮੁਹੱਲਾ ਰਾਜਪੁਰਾ, ਗੁਰੁ ਗੋਬਿੰਦ ਸਿੰਘ ਨਗਰ, ਦਸਮੇਸ਼ ਕਲੋਨੀ, ਗੋਬਿੰਦ ਕਲੋਨੀ ਤੋਂ ਇੱਕ-ਇੱਕ ਮਰੀਜ਼ ਹੈ। ਇਸੇ ਤਰ੍ਹਾਂ ਨਾਭਾ ਦੇ ਬਸੰਤ ਪੁਰਾ ਮੁਹੱਲਾ ਤੋਂ ਚਾਰ, ਰਿਪੁਦਮਨ ਪੁਰਾ ਮੁਹੱਲਾ ਤੋਂ ਤਿੰਨ, ਰੋਹਿਤ ਬਸਤਾ ਰੋਡ, ਮੈਹਸ, ਮੋਦੀ ਮਿੱਲ, ਮਹਿਸ ਗੇਟ, ਨਿਉ ਪਟੇਲ ਨਗਰ, ਬਠਿੰਡੀਆ ਮੁਹੱਲਾ ਤੋਂ ਇੱਕ-ਇੱਕ ਕੇਸ ਹੈ। ਜਦੋਂਕਿ ਸਮਾਣਾ ਦੇ ਅਗਰਸੈਨ ਕਲੋਨੀ ਤੋਂ ਪੰਜ, ਤੇਜ ਕਲੋਨੀ ਤੋਂ ਦੋ ਅਤੇ ਤਹਿਸੀਲ ਰੋਡ ਤੋਂ ਇੱਕ   ਪਾਜ਼ੇਟਿਵ ਕੇਸ ਹੈੇ।  ਪਿੰਡ ਥੁਹੀ ਅਤੇ ਧਾਰੋਂਕੀ ਵਿਚੋਂ ਚਾਰ ਚਾਰ ਕੇਸ ਹਨ ਜਦਕਿ ਬਾਕੀ 11 ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ਕੇਸਾਂ ਵਿੱਚ ਪੰਜ ਪੁਲੀਸ  ਕਰਮਚਾਰੀ, ਦੋ ਸਿਹਤ ਕਰਮੀ ਅਤੇ ਦੋ ਗਰਭਵਤੀ ਔਰਤਾਂ ਵੀ ਸ਼ਾਮਲ ਹਨ।

ਭਵਾਨੀਗੜ੍ਹ (ਮੇਜਰ ਸਿੰਘ ਮਟਰਾਂ): ਇੱਥੋਂ ਦੀਆਂ ਦੋ ਕਲੋਨੀਆਂ ਵਿੱਚ ਛੇ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐਮਓ ਡਾ. ਪ੍ਰਵੀਨ ਕੁਮਾਰ ਗਰਗ ਨੇ ਦੱਸਿਆ ਕਿ ਸ਼ਹਿਰ ਅੰਦਰ ਗੁਰੂ ਤੇਗ ਬਹਾਦਰ ਕਲੋਨੀ ਵਿੱਚ ਇਕ ਪਰਿਵਾਰ ਦੇ 5 ਵਿਅਕਤੀ ਅਤੇ ਗਾਂਧੀ ਨਗਰ ਵਿੱਚ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਸੋਸ਼ਲ ਡਿਸਟੈਂਸ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਦੀ ਅਪੀਲ ਕੀਤੀ।

ਸਮਾਣਾ ’ਚ 13 ਹੋਰ ਮਾਮਲੇ

ਸਮਾਣਾ (ਅਸ਼ਵਨੀ ਗਰਗ): ਸਮਾਣਾ ’ਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਸ਼ਹਿਰ ਵਿਚ ਕਰੋਨਾ ਦੇ 13 ਮਾਮਲੇ ਸਾਹਮਣੇ ਆਏ ਹਨ ਜੋ ਕਿ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਨਾਲ ਸਬੰਧਤ ਹਨ। ਅੱਜ ਸਾਹਮਣੇ ਆਏ ਮਾਮਲਿਆਂ ਵਿਚ 5 ਮਾਮਲੇ ਅਗਰਸੈਨ ਕਲੋਨੀ, 3 ਤਹਿਸੀਲ ਰੋਡ, ਸੱਤ ਕੇਸ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਤੇ ਇਕ ਕੇਸ ਵੜੈਚਾ ਤੋਂ ਪਾਜ਼ੇਟਿਵ  ਪਾਇਆ ਗਿਆ ਹੈ। ਹੁਣ ਤੱਕ    ਸਮਾਣਾ ’ਚ ਕਰੋਨਾ ਪੀੜਤਾਂ ਦੀ ਗਿਣਤੀ 148 ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 111 ਪੀੜਤ ਠੀਕ ਹੋ ਚੁੱਕੇ ਹਨ। ਸਿਵਲ ਹਸਪਤਾਲ ਦੇ ਐੱਸਐਮਓ ਡਾ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਕਰੋਨਾ ਦਾ ਇਕੋ ਇਲਾਜ ਹੈ ਕਿ ਮਾਸਕ ਪਾ ਕੇ ਰੱਖੋ ਤੇ ਸਮਾਜਿਕ ਦੂਰੀ ਦਾ ਨਿਯਮ ਪਾਲਣ ਕਰੋ।

ਤਿੰਨ ਮਰੀਜ਼ਾਂ ਨੇ ਤੋੜਿਆ ਦਮ

ਸਿਵਲ ਸਰਜਨ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ’ਚ ਦਾਖਲ 3 ਪਾਜੇਟਿਵ ਮਰੀਜ਼ਾਂ ਦੀ ਅੱਜ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ 55 ਸਾਲਾ ਅਤੇ ਰਾਜਪੁਰਾ ਨੇੜਲੇ ਹੀ ਪਿੰੰਡ ਢਕਾਨਸੂ ਵਾਸੀ  53 ਸਾਲਾ ਵਿਅਕਤੀ ਸਮੇਤ  ਪਾਤੜਾਂ ਦੇ ਪਿੰਡ ਹਰਿਆਉ ਖੁਰਦ ਦੀ 80 ਸਾਲਾ ਬਜ਼ੁਰਗ ਔਰਤ ਸ਼ਾਮਲ ਹਨ। ਇਹ ਤਿੰਨੋਂ ਹੀ ਵੱਖ ਵੱਖ ਬਿਮਾਰੀਆਂ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਸਨ ਜਿਸ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ  ਗਿਣਤੀ 32 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All