DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਦੂਜੇ ਦਿਨ ਵੀ ਠੱਪ

ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

  • fb
  • twitter
  • whatsapp
  • whatsapp
Advertisement
ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਨੂੰ ਸੰਘਰਸ਼ੀ ਕਿਸਾਨਾਂ ਵੱਲੋਂ ਅੱਜ ਦੂਜੇ ਦਿਨ ਵੀ ਰੋਕੀ ਰੱਖਿਆ| ਐਕਸਪ੍ਰੈੱਸਵੇਅ ਦੀ ਉਸਾਰੀ ਦਾ ਇਹ ਕਾਰਜ ਸਥਾਨਕ ਘੱਗਾ ਟੌਲ ਪਲਾਜ਼ਾ ਤੋਂ ਲੈ ਕੇ ਤੇਈਪੁਰ ਪਿੰਡ ਤੱਕ ਕਰੀਬ 20 ਕਿਲੋਮੀਟਰ ਖੇਤਰ ’ਚ ਠੱਪ ਰਿਹਾ| ਇਸ ਦੌਰਾਨਭਾਰਤੀ ਕਿਸਾਨ ਯੂਨੀਅਨ (ਏਕਤਾ)-ਆਜ਼ਾਦ' ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ।

ਪੀੜਤ ਕਿਸਾਨਾਂ ਦਾ ਸ਼ਿਕਵਾ ਹੈ ਕਿ ਕੁਝ ਵਰ੍ਹੇ ਪਹਿਲਾਂ ਇਸ ਐਕਸਪ੍ਰੈੱਸਵੇਅ ਲਈ ਜਦੋਂ ਉਨ੍ਹਾਂ ਦੀ ਬੇਸ਼ਕੀਮਤੀ ਜ਼ਮੀਨ ਐਕੁਆਇਰ ਕੀਤੀ ਗਈ ਤਾਂ ਉਦੋਂ ਕਿਸਾਨਾਂ ਦੇ ਸੰਘਰਸ਼ ਕਾਰਨ ਸਰਕਾਰ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਅਗਲੇ ਸਮੇਂ ਜ਼ਮੀਨ ਦੇ ਰੇਟ ਵਧਾ ਕੇ ਹੋਰ ਰਕਮ ਕਿਸਾਨਾਂ ਨੂੰ ਪ੍ਰਦਾਨ ਕਰਵਾਈ ਜਾਵੇਗੀ ਪ੍ਰੰਤੂ ਕਈ ਸਾਲ ਬੀਤਣ ਦੇ ਬਾਵਜੂਦ ਨਾ ਹੀ ਸਬੰਧਿਤ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਅਤੇ ਨਾ ਹੀ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵਾਅਦਾ ਨਿਭਾਇਆ ਗਿਆ ਹੈ|

Advertisement

ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਸਰਕਾਰ ਵਾਅਦਾ ਨਿਭਾਉਣ ਤੋਂ ਅਸਮਰੱਥ ਹੋਣ ਮਗਰੋਂ ਜਥੇਬੰਦੀ ਵੱਲੋਂ ਮਸਲੇ ਦੇ ਹੱਲ ਲਈ ਅਤੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਦਾ ਬਿਗਲ ਵਜਾਉਣ ਪਿਆ ਹੈ| ਸੰਘਰਸ਼ ਦੀ ਕੜੀ ਵਜੋਂ ਉਸਾਰੀ ਦੇ ਕਾਰਜ ਰੁਕਵਾਉਣ ਲਈ ਮਜਬੂਰ ਹੋਣਾ ਪਿਆ ਹੈ| ਉਨ੍ਹਾਂ ਦੱਸਿਆ ਕਿ ਉਸਾਰੀ ਦੇ ਕਾਰਜ ਅੱਜ ਦੂਜੇ ਦਿਨ ਵੀ ਠੱਪ ਰੱਖੇ ਗਏ| ਉਸਾਰੀ ਵਾਲੀਆਂ ਮਸ਼ੀਨਾਂ ਅੱਜ ਦਿਨ ਭਰ ਰੁਕੀਆਂ ਰਹੀਆਂ|

Advertisement

ਕਿਸਾਨ ਆਗੂ ਨਿਆਲ ਨੇ ਦੱਸਿਆ ਕਿ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ | ਜਥੇਬੰਦੀ ਦੇ ਬਲਾਕ ਪਾਤੜਾਂ ਦੇ ਪ੍ਰਧਾਨ ਮਨਦੀਪ ਸਿੰਘ ਭੂਤਗੜ ਨੇ ਦੱਸਿਆ ਕਿ ਐਕਸਪ੍ਰੈੱਸਵੇਅ ਲਈ ਜਿਨ੍ਹਾਂ ਦੀ ਜ਼ਮੀਨ ਐਕੁਆਇਰ ਹੋਈ ਹੈ, ਉਨ੍ਹਾਂ ਦੇ ਡੇਰੇ ਢਾਣੀਆਂ ਲਈ ਰਾਹ ਪੱਕੇ ਕਰਨੇ ਅਤੇ ਖੇਤਾਂ ਨੂੰ ਰਸਤੇ ਤੇ ਪਾਣੀ ਦੇ ਖਾਲ ਪੱਕੇ ਕਰਕੇ ਦੇਣ ਸਮੇਤ ਹੋਰ ਕਈ ਮੰਗਾਂ ਬਕਾਇਆ ਪਈਆਂ ਹਨ, ਜਿਨ੍ਹਾਂ ਸਬੰਧੀ ਤੁਰੰਤ ਐਕਸ਼ਨ ਦੀ ਲੋੜ ਹੈ | ਉਧਰ ਰੋਡ ਸੰਘਰਸ਼ ਕਮੇਟੀ ਦੇ ਆਗੂ ਤੇ ਜਥੇਬੰਦੀ ਦੇ ਬਲਾਕ ਸਕੱਤਰ ਅਮਰਿੰਦਰ ਸਿੰਘ ਘੱਗਾ ਸਮੇਤ ਹੋਰ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਪੀੜਤ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ’ਤੇ ਜ਼ੋਰ ਦਿੱਤਾ |

Advertisement
×