ਪਟਿਆਲਾ ਵਿੱਚ ‘ਟਾਵਰ ਕਾਰਾਂ’ ਬਣਨੀਆਂ ਸ਼ੁਰੂ

ਮਦਰਾਸ ਤੋਂ ਬਦਲ ਕੇ ਸਾਰਾ ਪ੍ਰੋਜੈਕਟ ਡੀਐੱਮਡਬਲਿਊ ਨੂੰ ਦਿੱਤਾ

ਪਟਿਆਲਾ ਵਿੱਚ ‘ਟਾਵਰ ਕਾਰਾਂ’ ਬਣਨੀਆਂ ਸ਼ੁਰੂ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜੁਲਾਈ

ਡੀਜ਼ਲ ਇੰਜਣ ਨਵੀਨੀਕਰਨ ਵਰਕਸ਼ਾਪ (ਡੀਐੱਮਡਬਲਿਊ) ਵਿਚ ਸਮੁੱਚੇ ਦੇਸ਼ ਦੀਆਂ ਬਿਜਲੀ ਟਰੈਕ ਤੇ ਬਿਜਲੀ ਦੀਆਂ ਲਾਈਨਾਂ ਠੀਕ ਕਰਨ ਲਈ ਡੀਜ਼ਲ ਇਲੈਕਟ੍ਰੀਕਲ ਟਾਵਰ ਕਾਰ (ਡੀਈਟੀਸੀ) ਬਣਾਈਆਂ ਜਾ ਰਹੀਆਂ ਹਨ। ਕਰੋਨਾ ਸੰਕਟ ਦੇ ਬਾਵਜੂਦ ਇੱਥੇ ਡੀਈਟੀਸੀ ਬਣਨੀਆਂ ਜਾਰੀ ਰਹੀਆਂ। ਪਹਿਲਾਂ ਇਹ ਡੀਈਟੀਸੀ ਇੰਟਾਗ੍ਰਨ ਕੋਚ ਫੈਕਟਰੀ ਮਦਰਾਸ ਵਿਚ ਬਣਾਈਆਂ ਜਾਂਦੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਭਾਰਤ ਵਿਚ ਸਾਰੀਆਂ ਰੇਲ ਗੱਡੀਆਂ ਬਿਜਲੀ ਨਾਲ ਚੱਲਣ ਦੇ ਦਿੱਤੇ ਬਿਆਨ ਤੋਂ ਬਾਅਦ ਹੁਣ ਇਹ ਟਾਵਰ ਕਾਰਾਂ ਪਟਿਆਲਾ ਵਿਚ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All