ਪਟਿਆਲਾ ’ਚ ਸਿਆਸੀ ਆਧਾਰ ਤਲਾਸ਼ਣ ਲੱਗੀ ਕਾਂਗਰਸ : The Tribune India

ਪਟਿਆਲਾ ’ਚ ਸਿਆਸੀ ਆਧਾਰ ਤਲਾਸ਼ਣ ਲੱਗੀ ਕਾਂਗਰਸ

ਪਟਿਆਲਾ ’ਚ ਸਿਆਸੀ ਆਧਾਰ ਤਲਾਸ਼ਣ ਲੱਗੀ ਕਾਂਗਰਸ

ਪਟਿਆਲਾ ਦੇ ਹਲਕਾ ਇੰਚਾਰਜ ਵਿਸ਼ਨੂੰ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਕਾਂਗਰਸੀ ਕੌਂਸਲਰ ਤੇ ਹੋਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 2 ਅਕਤੂਬਰ

ਇੱਕ ਦਿਨ ਪਹਿਲਾਂ ਹੀ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਅਗਵਾਈ ਹੇਠਾਂ ਕਾਂਗਰਸੀ ਪਿਛੋਕੜ ਵਾਲ਼ੇ 27 ਕੌਂਸਲਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਸ਼ਾਹੀ ਸ਼ਹਿਰ ਪਟਿਆਲਾ ’ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਉਧਰ ਕਾਂਗਰਸ ਦੇ ਬਾਕੀ ਬਚੇ ਕੌਂਸਲਰ ਵੀ ਗੁੱਟਬਾਜ਼ੀ ਦਾ ਸ਼ਿਕਾਰ ਹਨ ਜਿਸ ਦੇ ਚੱਲਦਿਆਂ ਅੱਜ ਵੀ ਨਗਰ ਨਿਗਮ ’ਚ ਕਾਂਗਰਸ ਦੀਆਂ ਸਰਗਰਮੀਆਂ ਵੇਖਣ ਨੂੰ ਮਿਲੀਆਂ।

ਐਂਤਕੀ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੇ ਸਾਬਕਾ ਅਤੇ ਪਟਿਆਲਾ ਦੇ ਪਲੇਠੇ ਮੇਅਰ ਵਿਸ਼ਨੂੰ ਸ਼ਰਮਾ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਕਈ ਕਾਂਗਰਸੀ ਕੌਂਸਲਰਾਂ ਨਾਲ ਮੁਲਾਕਾਤ ਕੀਤੀ। ਇਕ ਮਹਿਲਾ ਕੌਂਸਲਰ ਦੇ ਪਤੀ ਅਤੇ ਕਾਂਗਰਸੀ ਆਗੂ ਹਰਦੀਪ ਸਿੰਘ ਖਹਿਰਾ ਦੇ ਘਰ ਹੋਈ ਇਸ ਮੀਟਿੰਗ ’ਚ ਭਾਵੇਂ ਕਿ ਕਈ ਹੋਰ ਮੱਦਿਆਂ ’ਤੇ ਵੀ ਚਰਚਾ ਹੋਈ, ਪਰ ਮੁੱਖ ਏਜੰਡਾ ਕਾਂਗਰਸ ਦੀ ਮਜ਼ਬੂਤੀ ਹੀ ਰਿਹਾ। ਦੱਸਣਯੋਗ ਹੈ ਕਿ ਵਿਸ਼ਨੂੰ ਸ਼ਰਮਾ ਨੂੰ ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਹਨ, ਪਰ ਮੇਅਰ ਰਹੇ ਹੋਣ ਸਮੇਤ ਕਈ ਹੋਰ ਪੱੱਖਾਂ ਨੂੰ ਲੈ ਕੇ ਉਨ੍ਹਾਂ ਦਾ ਪਟਿਆਲਾ ਦਿਹਾਤੀ ਹਲਕੇ ’ਚ ਵੀ ਆਧਾਰ ਹੈ। ਉਧਰ ਹਰਦੀਪ ਖਹਿਰਾ ਦੇ ਘਰ ਹੋਈ ਅੱਜ ਦੀ ਇਸ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਵੀ ਸ਼ਿਰਕਤ ਕੀਤੀ। ਜਦਕਿ ਬਾਕੀ ਕੌਂਸਲਰਾਂ ਅਤੇ ਆਗੂਆਂ ’ਚ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਮਾਸਟਰ ਨਿਰੰਜਣ ਦਾਸ, ਸਾਬਕਾ ਕੌਂਸਲਰ ਗੁਰਦੇਵ ਪੂਨੀਆ, ਹਰਦੀਪ ਖਹਿਰਾ, ਗੋਪਾਲ ਸਿੰਗਲਾ, ਅਮਰਪ੍ਰੀਤ ਸਿੰਘ ਬੌਬੀ, ਸੇਵਕ ਝਿੱਲ, ਪਵਨ ਨਾਗਰਥ , ਹਰੀਮਾਨ ਦੇ ਪੀਏ ਜੋਗਿੰਦਰ ਕਾਕੜਾ, ਅਮਰਪਾਲ ਬੰਟੀ ਤੇ ਗੁਰਨਾਮ ਸਿੰਘ ਅਬਲੋਵਾਲ ਆਦਿ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਜੁੜੇ ਕੌਂਸਲਰਾਂ ਤੇ ਆਗੂਆਂ ਨੇ ਵਿਸ਼ਨੂੰ ਸ਼ਰਮਾ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਪਟਿਆਲਾ ਦਿਹਾਤੀ ਹਲਕੇ ਤੋਂ ਦੋ ਵਾਰ ਬ੍ਰ੍ਰਹਮ ਮਹਿੰਦਰਾ ਕਾਂਗਰਸੀ ਵਿਧਾਇਕ ਰਹੇ ਹਨ। ਜਦਕਿ ਇਸ ਵਾਰ ਇਸ ਹਲਕੇ ਤੋਂ ਉਨ੍ਹਾਂ ਦੇ ਬੇਟੇ ਮੋਹਿਤ ਮਹਿੰਦਰਾ ਨੇੇ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੀ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਹਲਕੇ ਦੇ ਉਕਤ ਕਾਂਗਰਸ ਆਗੂਆਂ ਵੱਲੋਂ ਵਿਸ਼ਨੂੰ ਸ਼ਰਮਾ ਨਾਲ ਮੀਟਿੰਗ ਕਰਨ ਦੀ ਇਸ ਕਾਰਵਾਈ ਦੀ ਵੀ ਰਾਜਸੀ ਹਲਕਿਆਂ ’ਚ ਨਵੀਂ ਚਰਚਾ ਛਿੜ ਗਈ ਹੈ। ਇਸ ਮੌਕੇ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਉਨ੍ਹਾਂ ਦਾ ਮਕਸਦ ਸਿਰਫ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ। ਅੱਜ ਜਦੋਂ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਹਨ, ਤਾਂ ਹਰੇਕ ਕਾਂਗਰਸੀ ਆਗੂ ਤੇ ਵਰਕਰ ਦਾ ਫਰਜ ਬਣ ਜਾਂਦਾ ਹੈ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All