DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Congress Protest: ਕਾਂਗਰਸੀਆਂ ਨੇ ਧਰਨਾ ਲਾ ਕੇ ਸੜਕ ਜਾਮ ਕੀਤੀ

ਡਰਾੲੀਵਰ ਨੇ ਤੇਲ ਮੁੱਕਣ ਦਾ ਬਹਾਨਾ ਲਾਇਆ; ਕਾਂਗਰਸੀ ਵਰਕਰ ਰੋਹ ਵਿੱਚ ਆਏ

  • fb
  • twitter
  • whatsapp
  • whatsapp
featured-img featured-img
ਭਾਦਸੋਂ ਰੋਡ ’ਤੇ ਬੱਸ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਆਗੂ ਅਤੇ ਵਰਕਰ।
Advertisement

ਬੱਸ ਡਰਾਈਵਰ ਨੇ ਤੇਲ ਮੁੱਕਣ ਦਾ ਬਹਾਨਾ ਲਾ ਕੇ ਸੰਘਰਸ਼ਕਾਰੀ ਕਾਂਗਰਸੀ ਆਗੂਆਂ ਨੂੰ ਭਾਦਸੋਂ ਰੋਡ ਦੀ ਸੁੰਨੀ ਥਾਂ ’ਤੇ ਉਤਾਰਿਆ ਤਾਂ ਕਾਂਗਰਸੀ ਆਗੂਆਂ ਨੇ ਉੱਥੇ ਹੀ ਬੱਸ ਦੇ ਅੱਗੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਪਟਿਆਲਾ ਦੇ ਮਾਲ ਰੋਡ ’ਤੇ ਕਾਂਗਰਸ ਦੇ ਲੱਗੇ ਧਰਨੇ ਤੋਂ ਬਾਅਦ ਮਾਰਚ ਕਰਦੇ ਕਾਂਗਰਸੀ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਪੁਲੀਸ ਨੇ ਆਗੂਆਂ ਤੇ ਵਰਕਰਾਂ ਨੂੰ ਬੱਸਾਂ ਵਿਚ ਭਰ ਲਿਆ, ਤਿੰਨ ਬੱਸਾਂ ਵਿਚ ਭਰੇ ਕਾਂਗਰਸੀਆਂ ਨੂੰ ਬੱਸਾਂ ਵਿਚ ਬਿਠਾ ਕੇ ਪਹਿਲਾਂ ਸੰਗਰੂਰ ਰੋਡ ’ਤੇ ਲੈ ਜਾਇਆ ਗਿਆ। ਇਸ ਬਾਰੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਸੰਗਰੂਰ ਰੋਡ ਤੋਂ ਬਾਅਦ ਸਮਾਣਾ ਰੋਡ ਤੇ ਫੇਰ ਉਨ੍ਹਾਂ ਨੂੰ ਅਫ਼ਸਰ ਕਲੋਨੀ ਦੀ ਪੁਲੀਸ ਚੌਕੀ ਵਿਚ ਛੱਡਿਆ ਗਿਆ, ਉਸ ਤੋਂ ਬਾਅਦ ਉੱਥੋਂ ਵੀ ਬੱਸਾਂ ਵਿੱਚ ਭਰਿਆ ਗਿਆ ਤੇ ਤਿੰਨੇ ਬੱਸਾਂ ਵੱਖ-ਵੱਖ ਰੂਟਾਂ ’ਤੇ ਲੈ ਗਏ। ਭਾਦਸੋਂ ਰੋਡ ’ਤੇ ਥਾਣਾ ਬਖਸ਼ੀਵਾਲਾ ਤੋਂ ਅੱਗੇ ਸਿੰਭੜੋ ਪਿੰਡ ਕੋਲ ਡਰਾਈਵਰ ਨੇ ਕਿਹਾ ਕਿ ਬੱਸ ਵਿੱਚੋਂ ਤੇਲ ਮੁੱਕ ਗਿਆ ਹੈ। ਇਸ ਲਈ ਬੱਸ ਅੱਗੇ ਨਹੀਂ ਜਾ ਸਕਦੀ। ਇਸ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਨੇ ਬੱਸ ਅੱਗੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਛੱਡਿਆ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement
Advertisement
×