DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Congress Protest: ਰਾਹੁਲ ਦੇ ਹੱਕ ’ਚ ਆਏ ਕਾਂਗਰਸੀ

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਖ਼ਿਲਾਫ਼ ਕੇਸ ਦਰਜ ਹੋਣ ਵਿਰੁੱਧ ਰੋਸ ਮਾਰਚ

  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਫੁਹਾਰਾ ਚੌਕ ਕੋਲ ਧਰਨਾ ਦੇਣ ਮਗਰੋਂ ਰੋਸ ਮਾਰਚ ਕਰਦੇ ਹੋਏ ਕਾਂਗਰਸੀ ਆਗੂ।
Advertisement

ਰਾਹੁਲ ਗਾਂਧੀ ’ਤੇ ਦਰਜ ਕੇਸ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਦੀ ਅਗਵਾਈ ਹੇਠ ਇੱਥੋਂ ਦੇ ਫੁਹਾਰਾ ਚੌਕ ਤੱਕ ਮਾਰਚ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਤੇ ਜ਼ਿਲ੍ਹਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਭਾਜਪਾ ਸਰਕਾਰ ਨੇ ਤਾਨਾਸ਼ਾਹ ਰਵੱਈਆ ਅਪਣਾਇਆ ਹੋਇਆ ਹੈ ਜਿਸ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਤੰਤਰ ਦਾ ਕਤਲ ਕਰ ਕੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਜਿਸ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਨੇ ਝੰਡਾ ਚੁੱਕਿਆ ਹੋਇਆ ਹੈ। ਇਸੇ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਭਾਜਪਾ ਸਰਕਾਰੀ ਸੰਸਥਾਵਾਂ ਦਾ ਫ਼ਾਇਦਾ ਚੁੱਕ ਕੇ ਲੋਕ ਅੰਦੋਲਨਾਂ ਵਿੱਚ ਹਿੱਸਾ ਲੈਣ ਵਾਲੇ ਹਰ ਨੇਤਾ ਨੂੰ ਦੇਸ਼-ਧ੍ਰੋਹੀ ਦਾ ਨਾਮ ਦੇ ਰਹੀ ਹੈ ਪਰ ਲੋਕ ਇਨ੍ਹਾਂ ਤੋਂ ਦਬਣ ਵਾਲੇ ਨਹੀਂ ਹਨ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਹਰਦੀਪ ਸਿੰਘ ਕੁਲਾਰਾਂ, ਨੈਬ ਸਿੰਘ ਭਾਂਬਰੀ, ਨਰਿੰਦਰ ਸ਼ਾਸਤਰੀ, ਰਣਜੀਤ ਸਿੰਘ ਮਤੌਲੀ, ਹਰਵੀਰ ਥਿੰਦ, ਡਾਕਟਰ ਨਰਿੰਦਰ ਸੰਧੂ, ਹਰਿੰਦਰ ਸ਼ਰਮਾ, ਮਲਕੀਤ ਉੱਪਲਹੇੜੀ, ਨਛੱਤਰ ਸਿੰਘ ਅਰਾਈਂਮਾਜਰਾ, ਪਰਮਜੀਤ ਚੌਹਾਨ, ਅਮਰਜੀਤ ਸਿੰਘ ਘੱਗਾ, ਜਤਿੰਦਰ ਮੱਟੂ, ਗੌਰਵ ਸੰਧੂ, ਕੁਲਵੰਤ ਨਾਰਿਕੇ, ਦੀਦਾਰ ਦੌਣਕਲਾਂ, ਹਰਵਿੰਦਰ ਸਿੰਘ ਰਾਥੀਆਂ, ਅਵਤਾਰ ਨੰਨੜੇ, ਹਰਜਿੰਦਰ ਬਲੀਪੁਰ, ਧਨਵੰਤ ਧਰਮਕੋਟ, ਗੁਰਵਿੰਦਰ ਖੇੜੀਮਾਨੀਆ, ਜੋਗਿੰਦਰ ਸਿੰਘ ਕਾਕੜਾ ਹਾਜ਼ਰ ਸਨ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਦੀ ਹਲਦਵਾਨੀ ਰੈਲੀ ਵਾਲੀ ਥਾਂ ਦਾ ਭਾਜਪਾ ਅਤੇ ਆਰ ਐੱਸ ਐਸ ਦੇ ਵਰਕਰਾਂ ਵੱਲੋਂ ਕਥਿਤ ਰੂਪ ਵਿਚ ਸ਼ੁੱਧੀਕਰਨ ਕਰਨ ਦੇ ਵਿਰੋਧ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਰੁੱਧ ਭਾਜਪਾ ਦੇ ਇਸ਼ਾਰੇ ’ਤੇ ਉਤਰਾਖੰਡ ਪੁਲੀਸ ਵੱਲੋਂ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਭਾਜਪਾ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕਦਿਆਂ ਨਾਅਰੇਬਾਜ਼ੀ ਕੀਤੀ ਗਈ। ਅੱਜ ਸ਼ਾਮ ਨੂੰ ਕਾਂਗਰਸੀ ਵਰਕਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਚੌਕ ਵਿਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦਿਆਂ ਉਪਲੀ ਰੋਡ ’ਤੇ ਸਥਿਤ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅੱਗੇ ਪੁੱਜੇ। ਪੁਲੀਸ ਵੱਲੋਂ ਦਫ਼ਤਰ ਅੱਗੇ ਨਾਕੇਬੰਦੀ ਕੀਤੀ ਹੋਈ ਸੀ, ਪਰ ਰੋਹ ਵਿੱਚ ਆਏ ਕਾਂਗਰਸੀ ਵਰਕਰ ਨਾਕੇਬੰਦੀ ਧੂਹ ਕੇ ਭਾਜਪਾ ਦਫ਼ਤਰ ਦੇ ਵਿਹੜੇ ਤੱਕ ਪੁੱਜ ਗਏ, ਜਿਨ੍ਹਾਂ ਨੂੰ ਪੁਲੀਸ ਨੇ ਬਾਹਰ ਕੀਤਾ। ਦਫ਼ਤਰ ਅੱਗੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫ਼ੂਕਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਅਤੇ ਰਾਜਿੰਦਰ ਦੀਪਾ ਸੁਨਾਮ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਸ੍ਰੀ ਰਾਹੁਲ ਗਾਂਧੀ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਅਜਿਹੀਆਂ ਧੱਕੇਸ਼ਾਹੀਆਂ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਆਗੂ ਰਾਹੁਲਇੰਦਰ ਸਿੰਘ ਭੱਠਲ, ਰੌਕੀ ਬਾਂਸਲ, ਕੁਲਜੀਤ ਸਿੰਘ ਤੂਰ, ਭਰਤ ਗਰਗ ਓ ਐੱਸ ਡੀ ਵਿਜੈਇੰਦਰ ਸਿੰਗਲਾ, ਸੁਖਵਿੰਦਰ ਸੱਤੂ, ਮਨਜੀਤ ਸਿੰਘ ਭਿੰਡਰ, ਦਵਿੰਦਰ ਸਿੰਘ ਢੰਡੋਲੀ ਕਲਾਂ, ਜਸਵੀਰ ਕੌਰ, ਕੁਲਦੀਪ ਕੌਰ ਮੈਦੇਵਾਸ, ਅੰਮ੍ਰਿਤ ਬਰਾੜ ਕਾਂਝਲਾ, ਮਨਪ੍ਰੀਤ ਮਨੀ, ਕਿਰਨਾ ਕੌਰ ਸੁਨਾਮ, ਹਰਜੀਤ ਕੌਰ, ਰਾਜੇਸ਼ ਕਾਲੀ, ਗੁਰਵਿੰਦਰ ਸਿੰਘ, ਬਲਕਾਰ ਸਿੰਘ ਗੁੱਜਰਾਂ, ਹਰਦੀਪ ਸਿੰਘ ਤੂਰ, ਕਰਨ ਬੁਸ਼ਿਹਰਾ ਮੌਜੂਦ ਸਨ।

Advertisement

Advertisement
Advertisement
×