ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕੂਤਬਰ
ਸ਼ਾਹੀ ਸ਼ਹਿਰ ਪਟਿਆਲਾ ਦੀ ਨਗਰ ਨਿਗਮ ’ਤੇ ਅੱਜ ਭਾਜਪਾ ਦਾ ਕਬਜ਼ਾ ਹੋ ਗਿਆ। ਰਾਜਸੀ ਹਲਕਿਆਂ ’ਚ ਇਹ ਆਪਣੇ ਆਪ ’ਚ ਵੱਡੀ ਰਾਜਸੀ ਘਟਨਾ ਹੈ। ਉਂਜ, ਭਾਵੇਂ ਐਤਕੀਂ ਚੋਣਾਂ ਦੌਰਾਨ 60 ਵਿੱਚੋਂ 59 ਕੌਂਸਲਰ ਕਾਂਗਰਸ ਦੇ ਜਿੱਤੇ ਸਨ ਤੇ ਕੇਵਲ ਇੱਕ ਮਹਿਲਾ ਕੌਂਸਲਰ ਨੇ ਹੀ ਅਕਾਲੀ ਦਲ ਲਈ ਇੱਕ ਸੀਟ ਜਿੱਤੀ ਸੀ। ਅੱਜ ਪਟਿਆਲਾ ਦੇ ਮੇਅਰ ਅਤੇ ਪੀਐਲਸੀ ਦੇ ਆਗੂ ਰਹੇ ਸੰਜੀਵ ਬਿੱਟੂ ਵੀ ਆਪਣੇ 27 ਕੌਂਸਲਰਾਂ ਸਮੇਤ ਭਾਜਪਾ ’ਚ ਸ਼ਾਮਲ ਹੋਗਏ ਹਨ।
ਜ਼ਿਕਰਯੋਗ ਹੈ ਕਿ ਮੇਅਰ ਅਤੇ ਸਾਥੀ ਕੌਂਸਲਰਾਂ ਦਾ ਸਭ ਤੋਂ ਵੱਡਾ ਧੜਾ ਹੈ ਜਿਸ ਕਰਕੇ ਇਨ੍ਹਾਂ ਸਾਰਿਆਂ ਦੇ ਭਾਜਪਾ ’ਚ ਚਲੇ ਜਾਣ ਨਾਲ ਅੱਜ ਨਗਰ ਨਿਗਮ ਪਟਿਆਲਾ ’ਤੇ ਭਾਜਪਾ ਦਾ ਕਬਜ਼ਾ ਹੋ ਗਿਆ। ਇਹ ਕਹਿਣ ’ਚ ਵੀ ਕੋਈ ਅਤਿ ਕਥਨੀ ਨਹੀਂ ਹੈ ਕਿ ਸੰਜੀਵ ਬਿੱਟੂ ਪੰਜਾਬ ਦੇ ਪਲੇਠੇ ਭਾਜਪਾ ਮੇਅਰ ਹੋਣ ਦਾ ਮਾਣ ਵੀ ਹਾਸਲ ਕਰ ਗਏ ਹਨ। ਇਹ ਗੱੱਲ ਸਪੱਸ਼ਟ ਹੋ ਗਈ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ’ਤੇ ਅੱਜ ਭਾਜਪਾ ਕਾਬਜ਼ ਹੋ ਗਈ ਹੈ ਤੇ ਸੰਜੀਵ ਬਿੱਟੂ ਇੱਥੋਂ ਦੇ ਪਲੇਠੇ ਭਾਜਪਾ ਮੇਅਰ ਬਣ ਗਏ ਹਨ। ਭਾਵੇਂ ਇਹ ਐਲਾਨ ਉਨ੍ਹਾਂ ਨੇ ਅੱਜ ਚੰਡੀਗੜ੍ਹ ’ਚ ਕੀਤਾ ਹੈ, ਪਰ ਸੰਪਰਕ ਕਰਨ ’ਤੇ ਸ੍ਰੀ ਬਿੱਟੂ ਨੇ ਸਪੱਸ਼ਟ ਕੀਤਾ ਕਿ ਅੱਜ ਤੋਂ ਨਗਰ ਨਿਗਮ ਪਟਿਆਲਾ ’ਤੇ ਭਾਜਪਾ ਦਾ ਕਬਜ਼ਾ ਹੈ।
ਤਰਕ ਸੀ ਕਿ ਮੇਅਰ ਸਮੇਤ 27 ਕੌਂਸਲਰਾਂ ਦਾ ਸਭ ਤੋਂ ਵੱਡਾ ਧੜਾ ਭਾਜਪਾ ਦਾ ਹੈ ਜਿਸ ਕਰਕੇ ਨਗਰ ਨਿਗਮ ’ਤੇ ਭਾਜਪਾ ਕਾਬਜ਼ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਬਾਕੀ ਕੌਂਸਲਰਾਂ ਵਿੱਚੋਂ ਕਈ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਨਾਲ ਹਨ।