DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸੀ ਆਗੂਆਂ ਨੇ ਜੀ ਰਾਮ ਜੀ ਦਾ ਵਿਰੋਧ ਕੀਤਾ

ਰਾਜਪੁਰਾ ਤੇ ਸੰਗਰੂਰ ਤੋਂ ਸ਼ੁਰੂ ਹੋਣਗੇ ਪ੍ਰਦਰਸ਼ਨ

  • fb
  • twitter
  • whatsapp
  • whatsapp
Advertisement
ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੀ ਮੀਟਿੰਗ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਸ਼ਹਿਰੀ ਪ੍ਰਧਾਨ ਰਮੇਸ਼ ਦੁੱਗਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਰਿੰਦਰਪਾਲ ਸਿੰਘ ਹੈਰੀਮਾਨ, ਦਰਬਾਰਾ ਸਿੰਘ ਬਣਵਾਲਾ, ਨਛੱਤਰ ਸਿੰਘ ਰਾਈਂਮਾਜਰਾ, ਬਲਿਹਾਰ ਸਿੰਘ ਸਮਸ਼ਪੁਰ, ਬ੍ਰਹਮ ਮਹਿੰਦਰਾ ਵੱਲੋਂ ਹਰਬੀਰ ਢੀਂਡਸਾ ਅਤੇ ਸਮੁੱਚੇ ਬਲਾਕ ਪ੍ਰਧਾਨ ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ 10 ਜਨਵਰੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਵੇਂ ਬਣੇ ਕਾਲੇ ਕਾਨੂੰਨ ‘ਜੀ ਰਾਮ ਜੀ’ ਦੇ ਵਿਰੋਧ ਵਿੱਚ ਯਾਤਰਾ ਕੱਢ ਰਹੇ ਹਨ। ਇਸ ਦੌਰਾਨ ਉਹ ਰਾਜਪੁਰਾ ਤੇ ਸੰਗਰੂਰ ਵਿੱਚ ਰੈਲੀ ਦੇ ਰੂਪ ਵਿੱਚ ਮਗਨਰੇਗਾ ਮਜ਼ਦੂਰਾਂ ਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ। ਬੀਬੀ ਰੰਧਾਵਾ ਨੇ ਦੱਸਿਆ ਕਿ ਰਾਜਪੁਰਾ ਰੈਲੀ ਦੀ ਦੇਖ ਰੇਖ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਸੰਗਰੂਰ ਵਿੱਚ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਕਰਨਗੇ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਸਮੁੱਚੀ ਲੀਡਰ‌ਸ਼ਿਪ ਹਾਜ਼ਰ ਰਹੇਗੀ। ਬੀਬੀ ਰੰਧਾਵਾ ਨੇ ਦੱਸਿਆ ਕਿ ਰਾਜਪੁਰਾ ਵਿਖੇ ਹਲਕਾ ਰਾਜਪੁਰਾ, ਸਨੌਰ, ਪਟਿਆਲਾ, ਸ਼ੁਤਰਾਣਾ, ਨਾਭਾ ਤੇ ਘਨੌਰ ਦੇ ਵਰਕਰ ਸ਼ਿਰਕਤ ਕਰਨਗੇ ਜਦੋਂ ਕਿ ਹਲਕਾ ਸਮਾਣਾ ਦੇ ਸਮੂਹ ਵਰਕਰ ਸੰਗਰੂਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ।

Advertisement

ਇਸੇ ਦੌਰਾਨ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੈਲੀ ਵਿੱਚ ਪਹੁੰਚਣ ਵਾਲੇ ਸੀਨੀਅਰ ਆਗੂ, ਲੀਡਰਸ਼ਿਪ ਤੇ ਮਗਨਰੇਗਾ ਵਰਕਰਾਂ ਲਈ ਸਮੁੱਚੇ ਇੰਤਜ਼ਾਮ ਕਰ ਲਏ ਗਏ ਹਨ। ਇਸੇ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੋਦੀ ਸਰਕਾਰ ਨਵੇਂ ਕਾਲੇ ਕਾਨੂੰਨਾਂ ਮੁਤਾਬਕ ਪੰਜਾਬ ਦੀ ਗ਼ਰੀਬ ਜਨਤਾ ਦਾ ਹੱਕ ਮਾਰ ਰਹੀ ਹੈ ਅਤੇ ਉਹ ਕੇਵਲ ਆਪਣੇ ਪੂੰਜੀਪਤੀ ਦੋਸਤਾਂ ਦਾ ਢਿੱਡ ਭਰਨ ਤੱਕ ਸੀਮਤ ਹੈ। ਇਸੇ ਦੌਰਾਨ ਬਲਾਕਾਂ ਦੇ ਪ੍ਰਧਾਨ ਮੰਗਤ ਮਵੀ, ਨੈਬ ਸਿੰਘ ਭਾਨਰੀ, ਰਣਜੀਤ ਮਤੌਲੀ, ਹਰਦੀਪ ਕੁਲਾਰਾਂ, ਮਹਿਕ ਸਿੰਘ ਨੈਣਾਂ, ਹਰਬੀਰ ਢੀਂਡਸਾ ਨੇ ਰੈਲੀ ਵਿੱਚ ਵੱਧ ਚੜ ਕੇ ਵਰਕਰ ਲੈ ਕੇ ਜਾਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਹੈਰੀਮਾਨ, ਦਰਬਾਰਾ ਸਿੰਘ, ਬਲਿਹਾਰ ਸਿੰਘ ਤੇ ਨਛੱਤਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਦੱਬਣ ਉੱਤੇ ਲੱਗੀ ਹੋਈ ਹੈ। ਮੀਟਿੰਗ ਵਿੱਚ ਜਸਵਿੰਦਰ ਰੰਧਾਵਾ, ਸਿੱਪੀ ਧਾਲੀਵਾਲ, ਗੁਰਜੀਤ ਢੱਕੜਬਾ ਬਿੱਟੂ ਸ਼ਾਹਪੁਰ, ਹਰਮਿੰਦਰ ਸਿੰਘ ਰਾਠੀਆਂ, ਦੀਦਾਰ ਦੌਣਕਲਾਂ, ਕਾਲਾ ਬਠੋਈ ਵੀ ਹਾਜ਼ਰ ਸਨ।

Advertisement

Advertisement
×