Congress Kisan Wing leader: ਦੌਲਤਪੁਰ ਵੱਲੋਂ ਘਰ-ਘਰ ਪ੍ਰਚਾਰ
ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਮਨੋਰਥ ਨਾਲ ਕਾਂਗਰਸ ਕਿਸਾਨ ਵਿੰਗ ਦੇ ਸੂਬਾਈ ਆਗੂ ਹਰਦੀਪ ਸਿੰਘ ਦੌਲਤਪੁਰ ਵੱਲੋਂ ਪਿੰਡਾਂ ਵਿੱਚ ਸ਼ੁਰੂ ਕੀਤੀ ‘ਡੋਰ-ਟੂ-ਡੋਰ’ ਮੁਹਿੰਮ ਦੀ ਕੜੀ ਤਹਿਤ ਬਲਾਕ ਸ਼ੇਰਪੁਰ ਦੇ ਇਤਿਹਾਸਿਕ ਪਿੰਡ ਮੂਲੋਵਾਲ ਅਤੇ ਅਲਾਲ ਵਿੱਚ...
Advertisement
ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਮਨੋਰਥ ਨਾਲ ਕਾਂਗਰਸ ਕਿਸਾਨ ਵਿੰਗ ਦੇ ਸੂਬਾਈ ਆਗੂ ਹਰਦੀਪ ਸਿੰਘ ਦੌਲਤਪੁਰ ਵੱਲੋਂ ਪਿੰਡਾਂ ਵਿੱਚ ਸ਼ੁਰੂ ਕੀਤੀ ‘ਡੋਰ-ਟੂ-ਡੋਰ’ ਮੁਹਿੰਮ ਦੀ ਕੜੀ ਤਹਿਤ ਬਲਾਕ ਸ਼ੇਰਪੁਰ ਦੇ ਇਤਿਹਾਸਿਕ ਪਿੰਡ ਮੂਲੋਵਾਲ ਅਤੇ ਅਲਾਲ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰ ਕੇ ਕਾਂਗਰਸ ਦੀਆਂ ਨੀਤੀਆਂ ਤੇ ਵਿਚਾਰਧਾਰਾ ਬਾਰੇ ਗੱਲਬਾਤ ਕੀਤੀ, ਹੁਕਮਰਾਨ ਧਿਰ ਦੀਆਂ ਕਥਿਤ ਵਧੀਕੀਆਂ ਤੇ ਲੋਕ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦਿਆਂ ਹਰ ਘੜੀ ਲੋਕਾਂ ਨਾਲ ਡਟ ਕੇ ਖੜ੍ਹਨ ਦਾ ਦਾਅਵਾ ਤੇ ਵਾਅਦਾ ਕੀਤਾ। ਸ੍ਰੀ ਦੌਲਤਪੁਰ ਨੇ ਦੱਸਿਆ ਕਿ 22 ਜੂਨ ਤੋਂ ਉਸ ਨੇ ਹਲਕਾ ਧੂਰੀ ਦੇ ਹਰ ਪਿੰਡ ‘ਡੋਰ-ਟੂ-ਡੋਰ’ ਜਾ ਕੇ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ ਦੀ ਮੁਹਿੰਮ ਦਾ ਆਗਾਜ਼ ਪਿੰਡ ਜਹਾਂਗੀਰ ਤੋਂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ ਤੀਹ ਪਿੰਡਾਂ ’ਚ ਪਹੁੰਚ ਕਰ ਚੁੱਕੇ ਹਨ। ਇਸ ਮੌਕੇ ਸੁਖਵਿੰਦਰ ਸਿੰਘ ਰਣੀਕੇ, ਹਰਦੀਪ ਸਿੰਘ ਸੋਨੀ ਤੇ ਅਮਨਦੀਪ ਸਿੰਘ ਮੌਜੂਦ ਸਨ।
Advertisement
Advertisement
×

