DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਗਰੀਬਾਂ ਤੇ ਭਾਜਪਾ ਅਮੀਰਾਂ ਦੀ ਪਾਰਟੀ: ਧਾਲੀਵਾਲ

  ਕਾਂਗਰਸ ਪਾਰਟੀ ਵੱਲੋਂ ਬਰਨਾਲਾ ’ਚ ਮਗਨਰੇਗਾ ਬਚਾਓ ਰੈਲੀ ਵਿੱਚ ਪਹੁੰਚੇ ਰਾਹੁਲ ਗਾਂਧੀ ਤੇ ਹੋਰ ਸੀਨੀਅਰ ਆਗੂਆਂ ਦੇ ਵਿਚਾਰ ਸੁਣਨ ਲਈ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਤੋਲੇਵਾਲ ਦੀ ਦਾਣਾ ਮੰਡੀ ਤੋਂ ਰਵਾਨਾ ਹੋਏ। ਇਸ...

  • fb
  • twitter
  • whatsapp
  • whatsapp
featured-img featured-img
ਰੈਲੀ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਮਲਪ੍ਰੀਤ ਸਿੰਘ ਧਾਲੀਵਾਲ।
Advertisement

ਕਾਂਗਰਸ ਪਾਰਟੀ ਵੱਲੋਂ ਬਰਨਾਲਾ ’ਚ ਮਗਨਰੇਗਾ ਬਚਾਓ ਰੈਲੀ ਵਿੱਚ ਪਹੁੰਚੇ ਰਾਹੁਲ ਗਾਂਧੀ ਤੇ ਹੋਰ ਸੀਨੀਅਰ ਆਗੂਆਂ ਦੇ ਵਿਚਾਰ ਸੁਣਨ ਲਈ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਤੋਲੇਵਾਲ ਦੀ ਦਾਣਾ ਮੰਡੀ ਤੋਂ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਛੋਟੇ ਵਪਾਰੀਆਂ ਦੀ ਲੜਾਈ ਲੜਦੀ ਹੈ। ਕੇਂਦਰ ਦੀ ਭਾਜਪਾ ਸਰਕਾਰ ਦਾ ਅਮੀਰਾਂ ਦੇ ਵਿੱਚ ਭੁਗਤਦੀ ਹੋਈ ਗਰੀਬਾਂ ਨੂੰ ਹੋਰ ਗਰੀਬ ਕਰਨ ’ਤੇ ਲੱਗੀ ਹੋਈ ਹੈ। ਕਮਲ ਧਾਲੀਵਾਲ ਵੱਲੋਂ 42 ਬੱਸਾਂ ਅਤੇ 100 ਦੇ ਕਰੀਬ ਕਾਰਾਂ ਗੱਡੀਆਂ ਰਾਹੀਂ ਅਨਾਜ ਮੰਡੀ ਤੋਲੇਵਾਲ ਤੋਂ ਬਰਨਾਲਾ ਲਈ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਵਿੱਕੀ ਟੰਡਨ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ, ਦੀਪਾ ਲਸੋਈ, ਪ੍ਰਿੰਸ ਜੋਸੀ, ਲਖਵਿੰਦਰ ਸਿੰਘ ਲੱਖੀ ਤੇ ਗੁਰਪ੍ਰੀਤ ਸਿੰਘ ਮੁਲਾਬਧਾ, ਚੇਤੰਨ ਸਿੰਘ ਚੌਂਦਾ, ਰਗਟ ਸਿੰਘ ਚੌਂਦਾ ਮੈਂਬਰ ਬਲਾਕ ਸਮਿਤੀ, ਸਰਪੰਚ ਕਰਮਜੀਤ ਸਿੰਘ ਰੁੜਕੀ ਕਲਾਂ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਮੋਹਾਲਾ, ਯਾਦਵਿੰਦਰ ਸਿੰਘ ਜਾਦੂ, ਕੇਵਲ ਸਿੰਘ ਬਾਠਾਂ, ਗੁਰਪ੍ਰੀਤ ਸਿੰਘ ਚੋਪੜਾ, ਜਸਵਿੰਦਰ ਸਿੰਘ ਸੋਹੀ ਰਾਮਪੁਰ ਭਿੰਡਰਾ, ਨਰਪਿੰਦਰ ਸਿੰਘ ਸਲਾਰ, ਦਿਲਸ਼ਾਦ ਮੁਹੰਮਦ ਬਨਭੌਰਾ ਹਾਜ਼ਰ ਸਨ।

Advertisement

Advertisement
Advertisement
×