ਕਾਂਗਰਸ ਨੇ ਔਰਤਾਂ ਨੂੰ ਵੱਧ ਅਧਿਕਾਰ ਦਿੱਤੇ: ਰਜਿੰਦਰ ਸਿੰਘ

ਕਾਂਗਰਸ ਨੇ ਔਰਤਾਂ ਨੂੰ ਵੱਧ ਅਧਿਕਾਰ ਦਿੱਤੇ: ਰਜਿੰਦਰ ਸਿੰਘ

ਸਵਾਜਪੁਰ ਵਿੱਚ ਵਿਧਾਇਕ ਰਾਜਿੰਦਰ ਸਿੰਘ ਸਨਮਾਨ ਕਰਦੇ ਹੋਏ।

ਖੇਤਰੀ ਪ੍ਰਤੀਨਿਧ

ਪਟਿਆਲਾ, 15 ਜਨਵਰੀ

‘ਸਮਾਜ ਅੰਦਰ ਔਰਤਾਂ ਨੂੰ ਵੱੱਧ ਅਧਿਕਾਰ ਦੇਣ ਦੀ ਪਹਿਲਕਦਮੀ ਕਾਂਗਰਸ ਨੇ ਹੀ ਕੀਤੀ ਹੈ। ਪਹਿਲੀ ਵਾਰ ਕਾਂਗਰਸ ਦੀ ਕੇਂਦਰੀ ਹਕੂਮਤ ਨੇ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਯਕੀਨੀ ਬਣਾਇਆ।’ ਇਹ ਪ੍ਰਗਟਾਵਾ ਵਿਧਾਇਕ ਰਜਿੰਦਰ ਸਿੰਘ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਨੇੜਲੇ ਪਿੰਡ ਸਵਾਜਪੁਪਰ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਨਰੇਸ਼ ਕੁਮਾਰ ਦੀ ਦੇਖਰੇਖ ਤੇ ਸਨੌਰ ਦੇ ਸੀਡੀਪੀਓ ਅਰਵਿੰਦਰ ਸਿਘ ਭੱਟੀ ਦੀ ਅਗਵਾਈ ਹੇਠਾਂ ‘ਬੇਟੀ ਪੜ੍ਹਾਓ ਬੇਟੀ ਬਚਾਓ’ ਮੁਹਿੰਮ ਤਹਿਤ ਕਰਵਾਏ ਧੀਆਂ ਦੀ ਲੋਹੜੀ ‘ਤੇ ਆਧਾਰਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਰਾਜਿੰਦਰ ਸਿੰਘ ਨੇ ਨਵ ਜਨਮੀਆਂ ਧੀਆਂ ਨੂੰ ਤੋਹਫੇ ਪ੍ਰ੍ਰਦਾਨ ਕਰਦਿਆਂ ਮਾਪਿਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਸਰਪੰਚ ਰੁਪਿੰਦਰ ਕੌਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All