ਨਗਰ ਕੌਂਸਲ ਚੋਣਾਂ ਲਈ ਕਾਂਗਰਸ ਵੱਲੋਂ 29 ਉਮੀਦਵਾਰਾਂ ਦਾ ਐਲਾਨ

ਨਗਰ ਕੌਂਸਲ ਚੋਣਾਂ ਲਈ ਕਾਂਗਰਸ ਵੱਲੋਂ 29 ਉਮੀਦਵਾਰਾਂ ਦਾ ਐਲਾਨ

ਪੱਤਰ ਪ੍ਰੇਰਕ

ਰਾਜਪੁਰਾ, 27 ਜਨਵਰੀ

ਨਗਰ ਕੌਂਸਲ ਚੋਣਾਂ ਕਾਂਗਰਸ ਪਾਰਟੀ ਵੱਲੋਂ ਵਿਕਾਸ ਦੇ ਆਧਾਰ ’ਤੇ ਲੜੀਆਂ ਜਾਣਗੀਆ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਬਜ਼ਰਵਰ ਹਰਿੰਦਰ ਸਿੰਘ ਭਾਬਰੀ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਨਗਰ ਕੌਂਸਲ ਰਾਜਪੁਰਾ ਦੀਆਂ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਸਮੇਂ ਕੀਤਾ। ਇਸ ਮੌਕੇ ਕੰਬੋਜ ਨੇ ਰਾਜਪੁਰਾ ਦੇ 31 ਵਾਰਡਾਂ ਵਿੱਚੋਂ 29 ਵਾਰਡਾਂ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਵਾਰਡ ਨੰਬਰ 1 ਤੋਂ ਰਚਨਾ ਸ਼ਰਮਾ, 2 ਤੋਂ ਜਤਿੰਦਰ ਕੌਰ, 3 ਤੋਂ ਨੀਰਜ ਗੋਇਲ, 5 ਤੋਂ ਅੰਜੂ ਪੁਰੀ, 6 ਤੋਂ ਸ਼ੁਸ਼ੀਲ ਕੁਮਾਰ ਸ਼ਾਹੀ, 7 ਤੋਂ ਸ਼ੁਸ਼ਮਾ ਰਾਣੀ, 8 ਤੋਂ ਨਰਿੰਦਰ ਕੁਮਾਰ, 9 ਤੋਂ ਸੁਰੇਖਾ ਰਾਣੀ, 10 ਤੋਂ ਮਨਦੀਪ ਸਿੰਘ, 12 ਤੋਂ ਪਰਮੋਦ ਕੁਮਾਰ, 13 ਤੋਂ ਅਲਕਾ ਡਾਹਰਾ, 14 ਤੋਂ ਗੁਰਧਿਆਨ ਸਿੰਘ, 15 ਤੋਂ ਰੀਟਾ, 16 ਤੋਂ ਜਗਨੰਦਨ ਗੁਪਤਾ, 17 ਤੋਂ ਸੁਰਜੀਤ ਕੌਰ, 18 ਤੋਂ ਰਾਜੇਸ਼ ਕੁਮਾਰ, 19 ਤੋਂ ਰੂਬੀ, 20 ਤੋਂ ਮਨੀਸ਼ ਕੁਮਾਰ, 21 ਤੋਂ ਗੁਰਦਾਸ ਕੌਰ, 22 ਤੋਂ ਬਲਵਿੰਦਰ ਸਿੰਘ, 23 ਤੋਂ ਸ਼ੀਲਾ ਰਾਣੀ, 24 ਤੋਂ ਹਰਪ੍ਰੀਤ ਸਿੰਘ, 25 ਤੋਂ ਬਲਜਿੰਦਰ ਕੌਰ, 26 ਤੋਂ ਅਮਨਦੀਪ ਸਿੰਘ ਨਾਗੀ, 27 ਤੋਂ ਰੀਨੂ ਬਾਲਾ, 28 ਤੋਂ ਅਮਰ ਸਿੰਘ, 29 ਤੋਂ ਜਗਦੀਪ ਸਿੰਘ, 30 ਤੋਂ ਦਲਬੀਰ ਸਿੰਘ ਸੱਗੂੂ ਅਤੇ 31 ਤੋਂ ਰਾਜ ਰਾਣੀ ਉਮੀਦਵਾਰ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All