DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਗਨਰੇਗਾ ਦੀ ਬਹਾਲੀ ਲਈ ਕਾਨਫਰੰਸ

ਮਗਨਰੇਗਾ ਦੀ ਬਹਾਲੀ ਲਈ ਡੈਮੋਕ੍ਰੈਟਿਕ ਮਗਨਰੇਗਾ ਫਰੰਟ ਵੱਲੋਂ ਇਥੇ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ। ਇਸ ਮੌਕੇ ਉੱਘੇ ਚਿੰਤਕ ਅਤੇ ਆਈਡੀਪੀ ਆਗੂ ਹਮੀਰ ਸਿੰਘ ਨੇ ਕਿਹਾ ਕਿ ਮਗਨਰੇਗਾ ਖਤਮ ਕਰਕੇ ਕੇਂਦਰ ਨੇ ਕਿਰਤੀਆਂ ਦੇ ਰੁਜ਼ਗਾਰ...

  • fb
  • twitter
  • whatsapp
  • whatsapp
featured-img featured-img
ਮਗਨਰੇਗਾ ਦੀ ਬਹਾਲੀ ਲਈ ਹੋਈ ਕਾਨਫਰੰਸ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ। -ਫੋਟੋ: ਭੰਗੂ
Advertisement

ਮਗਨਰੇਗਾ ਦੀ ਬਹਾਲੀ ਲਈ ਡੈਮੋਕ੍ਰੈਟਿਕ ਮਗਨਰੇਗਾ ਫਰੰਟ ਵੱਲੋਂ ਇਥੇ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ। ਇਸ ਮੌਕੇ ਉੱਘੇ ਚਿੰਤਕ ਅਤੇ ਆਈਡੀਪੀ ਆਗੂ ਹਮੀਰ ਸਿੰਘ ਨੇ ਕਿਹਾ ਕਿ ਮਗਨਰੇਗਾ ਖਤਮ ਕਰਕੇ ਕੇਂਦਰ ਨੇ ਕਿਰਤੀਆਂ ਦੇ ਰੁਜ਼ਗਾਰ ਦੇ ਬੁਨਿਆਦੀ ਹੱਕ ਦਾ ਖਾਤਮਾ ਕੀਤਾ ਹੈ। ਵੀ ਬੀ ਜੀ ਰਾਮ ਜੀ ਲਿਆ ਕੇ ਕੇਂਦਰ ਨੇ ਸਭ ਕੁਝ ਹੱਥਾਂ ਵਿੱਚ ਲੈ ਲਿਆ ਹੈ। ਇਸ ਫੈਸਲੇ ਨੇ ਫੈਡਰਲ ਢਾਂਚੇ ਨੂੰ ਢਾਹ ਲਾਈ ਹੈ ਤੇ ਗ੍ਰਾਮ ਸਭਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਹੱਕ ਖੋਹਦਿਆਂ ਲੋਕਤੰਤਰ ਦਾ ਘਾਣ ਵੀ ਕੀਤਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਮਜ਼ਦੂਰ ਰੁਜ਼ਗਾਰ ’ਤੇ ਹਮਲੇ ਲਈ ਪੰਜਾਬ ਨੂੰ ਇਕੱਠਿਆਂ ਲੜਨ ਦੀ ਲੋੜ ਹੈ। ਸਮਾਜ ਸੇਵੀ ਅਮਿਤੋਜ ਮਾਨ ਨੇ ਸਮੁੱਚਾ ਸਿਸਟਮ ਹੀ ਨੁਕਸਦਾਰ ਦੱਸਿਆ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਲੋਕ ਜਵਾਬ ਜ਼ਰੂਰ ਦੇਣਗੇ।

ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ, ਹਰਦੀਪ ਕੌਰ ਪਾਲੀਆ, ਕੁਲਵਿੰਦਰ ਕੌਰ ਰਾਮਗੜ੍ਹ, ਹਰਪਾਲ ਕੌਰ ਟਿੱਬੀ, ਸਵਰਨ ਭੰਗੂਆਂ , ਰਾਣੀ ਕੌਰ ਚੰਗਾਲ , ਬਲਜੀਤ ਕੌਰ ਸਤੌਜ, ਕ੍ਰਿਸ਼ਨ ਸਿੰਘ ਲੁਬਾਣਾ ਨੇ ਸੰਘਰਸ਼ ਦੀ ਚਿਤਾਵਨੀ ਦਿਤੀ। ਪੀਯੂਪੀ ਤੋਂ ਸੁਖਮਨ ਸਿੰਘ, ਆਈ ਡੀ ਪੀ ਆਗੂ ਕਰਨੈਲ ਜਖੇਪਲ , ਗੁਰਮੀਤ ਥੂਹੀ, ਦਰਸ਼ਨ ਧਨੇਠਾ, ਫਲਜੀਤ ਸੰਗਰੂਰ, ਤਰਲੋਚਨ ਸੂਲਰ, ਮਨਪ੍ਰੀਤ ਕੌਰ ਰਾਜਪੁਰਾ ਨੇ ਸਾਰੀਆਂ ਧਿਰਾਂ ਨੂੰ ਇੱਕ ਪਲੈਟਫਾਰਮ ’ਤੇ ਆਉਣ ਦਾ ਹੋਕਾ ਦਿੱਤਾ।

Advertisement

Advertisement
Advertisement
×