ਰਵਾਇਤੀ ਗੱਠਜੋੜ ‘ਪੀਟੀਏ’ ਤੇ ‘ਟਫ’ ਦਰਮਿਆਨ ਮੁਕਾਬਲੇ ਦੇ ਆਸਾਰ

ਰਵਾਇਤੀ ਗੱਠਜੋੜ ‘ਪੀਟੀਏ’ ਤੇ ‘ਟਫ’ ਦਰਮਿਆਨ ਮੁਕਾਬਲੇ ਦੇ ਆਸਾਰ

ਨਾਮਜ਼ਦਗੀ ਦਾਖਲ ਦੌਰਾਨ ਇੱਕਮੁੱਠਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਪੀਟੀਏ ਦੀਆਂ ਅਧਿਆਪਕ ਧਿਰਾਂ।

ਰਵੇਲ ਸਿੰਘ ਭਿੰਡਰ
ਪਟਿਆਲਾ, 22 ਸਤੰਬਰ

ਪੰਜਾਬੀ ਯੂਨੀਵਰਸਿਟੀ ’ਚ ਪੂਟਾ ਚੋਣਾਂ ਲਈ ਸਰਗਰਮੀਆਂ ਦਿਨ ਬ ਦਿਨ ਤੇਜ਼ ਹੋਣ ਲੱਗੀਆਂ ਹਨ। ਅੱਜ ਨਾਮਜ਼ਦਗੀ ਦੇ ਆਖਰੀ ਦਿਨ ਅਧਿਆਪਕਾਂ ਦੇ ਦੋ ਰਵਾਇਤੀ ਗੱਠਜੋੜਾਂ ਦਰਮਿਆਨ ਮੁਕਾਬਲੇ ਦੀ ਸੰਭਾਵਨਾ ਹੈ।

 ਪੂਟਾ ਦੀ ਚੋਣ ਪਹਿਲੀ ਅਕਤੂਬਰ ਨੂੰ ਹੋ ਰਹੀ ਹੈ, ਜਿਸ ਸਬੰਧੀ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਕੈਂਪਸ ’ਚ ਅਧਿਆਪਕਾਂ ਦਰਮਿਆਨ ਸਿਆਸੀ ਸਰਗਰਮੀ ਬਣੀ ਰਹੀ। ਚੋਣਾਂ ਲਈ ਅੱਜ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ‘ਪੀਟੀਏ’ ਤੇ ਟੀਚਰਜ਼ ਯੂਨਾਈਟਿਡ ਫਰੰਟ ‘ਟਫ’ ਦੋ ਗੱਠਜੋੜ ਗਰੁੱਪ ਆਹਮੋ ਸਾਹਮਣੇ ਹੁੰਦੇ ਜਾਪੇ ਹਨ। ਪੀਟੀਏ ਗੱਠਜੋੜ ’ਚ ਸੀਯੂਟੀ, ਐਸਆਈਐਫ਼, ਪੀਟੀਸੀ ਤੇ ਐਫਟੀਐਫ ਆਦਿ ਧਿਰਾਂ ਸ਼ਾਮਲ ਦੱਸੀਆਂ ਜਾਂਦੀਆਂ ਹਨ। ਇਸ ਗੱਠਜੋੜ ਵੱਲੋਂ ਫਿਲਹਾਲ ਭਾਵੇਂ ਪ੍ਰਧਾਨਗੀ ਦੇ ਉਮੀਦਵਾਰਾਂ ਬਾਰੇ ਸਾਫ਼ ਨਹੀ ਕੀਤਾ। ਇਸ ਗੱਠਜੋੜ ਵੱਲੋਂ ਡਾ. ਨਿਸ਼ਾਨ ਸਿੰਘ ਦਿਓਲ ਦੀ ਅਗਵਾਈ ਹੇਠ ਹੁਣ ਤੱਕ ਚੋਣ ਮੁਹਿੰਮ ਆਰੰਭੀ ਹੋਈ ਹੈ। ਤੇ ਡਾ ਦਿਓਲ ਵੱਲੋਂ ਪ੍ਰਧਾਨਗੀ ਪਦ ਲਈ ਨਾਮਜ਼ਦਗੀ ਵੀ ਦਾਖ਼ਲ ਕੀਤੀ ਹੈ। ਉਂਜ ਇਸ ਗੱਠਜੋੜ ਵੱਲੋਂ ਦੋ ਹੋਰ ਉਮੀਦਵਾਰਾਂ ਸੁਖਜਿੰਦਰ ਸਿੰਘ ਤੇ ਖੁਸ਼ਦੀਪ ਸਿੰਘ ਵੱਲੋਂ ਵੀ ਪ੍ਰਧਾਨਗੀ ਪਦ ਲਈ ਨਾਮਜਦਗੀ ਦਾਖਲ ਕੀਤੀ ਗਈ ਹੈ। ਇਸ ਗੁੱਟ ਵੱਲੋਂ ਬਾਕੀ ਆਹੁਦਿਆਂ ਲਈ ਵੀ ਦੋ ਦੋ ਉਮੀਦਵਾਰਾਂ ਦੇ ਨਾਮ ਦਾਖਲ ਕੀਤੇ ਗਏ ਹਨ। ਲਿਹਾਜ਼ਾ ਮੀਤ ਪ੍ਰਧਾਨ ਲਈ ਮਨਿੰਦਰ ਸਿੰਘ ਤੇ ਚਰਨਜੀਵ ਸਿੰਘ ਜਦੋਂ ਸੈਕਟਰੀ ਲਈ ਅਵਨੀਤ ਸਿੰਘ ਤੇ ਗੁਰਮੁਖ ਸਿੰਘ ਜਦੋਂ ਕਿ ਜੁਆਇੰਟ ਸੈਕਟਰੀ ਲਈ ਬਲਰਾਜ ਸਿੰਘ ਤੇ ਅਜੇ ਵਰਮਾ ਨੇ ਕਾਗਜ਼ ਦਾਖਲ ਕੀਤੇ ਹਨ। ਇਸ ਗੱਠਜੋੜ ਦੇ ਆਗੂ ਡਾ ਰਾਜਦੀਪ ਸਿੰਘ ਮੁਤਾਬਿਕ ਪ੍ਰਧਾਨਗੀ ਪਦ ਤੇ ਹੋਰ ਆਹੁਦਿਆਂ ਲਈ ਆਖਰੀ ਫੈਸਲੇ ਨੂੰ ਭਲਕੇ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ। ਪੀ.ਟੀ.ਏ.ਵੱਲੋਂ ਅੱਜ ਨਾਮਜ਼ਦਗੀ ਦਾਖ਼ਲ ਮਗਰੋਂ ਇੱਕਮੁੱਠਤਾ ਦਾ ਇਜ਼ਹਾਰ ਵੀ ਕੀਤਾ ਗਿਆ।

ਉਧਰ ਟਫ ਵੱਲੋਂ ਵੀ ਪੂਟਾ ਦੇ ਮੌਜੂਦਾ ਸੈਕਟਰੀ ਡਾ.ਗੁਰਨਾਮ ਸਿੰਘ ਵਿਰਕ, ਡਾ.ਵਰਿੰਦਰ ਕੌਸ਼ਿਕ ਤੇ ਮੌਜੂਦਾ ਪੂਟਾ ਪ੍ਰਧਾਨ ਡਾ.ਜਸਵਿੰਦਰ ਸਿੰਘ ਬਰਾੜ ਨੇ ਪ੍ਰਧਾਨਗੀ ਪਦ ਲਈ ਨਾਮਜਦਗੀ ਦਾਖਲ ਕੀਤੀ ਗਈ ਹੈ। ਇਸ ਗੱਠਜੋੜ ਦੇ ਆਗੂ ਡਾ.ਕੇਸਰ ਸਿੰਘ ਭੰਗੂ ਮੁਤਾਬਿਕ ਭਲਕੇ ਤੱਕ ਸਾਰੀ ਤਸਵੀਰ ਸਾਹਮਣੇ ਆ ਜਾਏਗੀ। ਇਸ ਗੱਠਜੋੜ ’ਚ ਡੀਟੀਐਫ਼, ਯੂਟੀਐਫ, ਪੁੱਟ ਆਦਿ ਧਿਰਾਂ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All