ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਤਿੰਨ ਰੋਜ਼ਾ 37ਵੀਂ ਕੌਮਾਂਤਰੀ ਪੰਜਾਬੀ ਵਿਕਾਸ ਕਾਨਫ਼ਰੰਸ ‘ਉਚੇਰੀ ਸਿੱਖਿਆ ਲਈ ਪੰਜਾਬੀ ’ਚ ਪਾਠ ਸਮੱਗਰੀ ਤਿਆਰ ਕਰਨ’ ਦੇ ਅਹਿਦ ਨਾਲ ਸਮਾਪਤ ਹੋ ਗਈ। ‘ਉਚੇਰੀ ਸਿੱਖਿਆ ’ਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ: ਸਮੱਸਿਆਵਾਂ ਤੇ ਸਮਾਧਾਨ’ ਵਿਸ਼ੇ ’ਤੇ ਕਾਨਫ਼ਰੰਸ ਵਿੱਚ ਵਿਗਿਆਨ, ਸਮਾਜ-ਵਿਗਿਆਨ, ਕਲਾ, ਸਾਹਿਤ, ਭਾਸ਼ਾ, ਇੰਜੀਨੀਅਰਿੰਗ ਤੇ ਕੰਪਿਊਟਰ ਗਿਆਨ ਆਦਿ ਵਿਸ਼ਿਆਂ ਨਾਲ਼ ਸਬੰਧਤ 43 ਖੋਜ ਪੱਤਰ ਪੇਸ਼ ਹੋਏ। ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਦੀ ਨਿਗਰਾਨੀ ਹੇਠਲੀ ਇਸ ਕਾਨਫਰੰਸ ਦੇ ਹਵਾਲੇ ਨਾਲ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਪੰਜਾਬੀ ਮਾਧਿਅਮ ਵਿੱਚ ਕਰਵਾਉਣ ਲਈ ਯੂਨੀਵਰਸਿਟੀ ਲੋੜੀਂਦੀ ਪਾਠ-ਸਮੱਗਰੀ ਤਿਆਰ ਕਰੇਗੀ। ਵਿਦਾਇਗੀ ਸਮਾਗਮ ਦੇ ਮੁੱਖ ਮਹਿਮਾਨ ਡਾ. ਰਵੇਲ ਸਿੰਘ ਨੇ ਕਿਹਾ ਕਿ ਭਾਸ਼ਾਈ ਕੱਟੜਤਾ ਨੂੰ ਛੱਡ ਕੇ ਹੀ ਕੋਈ ਭਾਸ਼ਾ ਵਿਕਾਸ ਕਰ ਸਕਦੀ ਹੈ। ਡਾ. ਸਤੀਸ਼ ਵਰਮਾ ਨੇ ਆਪਣੀ ਅਮੀਰ ਪਰੰਪਰਾ ਨੂੰ ਦੁਨੀਆ ਤੱਕ ਲਿਜਾਣ ਦੀ ਗੱਲ ਆਖੀ। ਰਜਿਸਟਰਾਰ ਡਾ. ਦਵਿੰਦਰਪਾਲ ਸਿੱਧੂ ਨੇ ਵਿਸ਼ੇ ਸਬੰਧੀ ਵਿਚਾਰ ਰੱਖੇ ਤੇ ਡਾ. ਰਾਜਵੰਤ ਕੌਰ ਪੰਜਾਬੀ ਨੇ ਕਾਨਫ਼ਰੰਸ ਦੀ ਰਿਪੋਰਟ ਪੇਸ਼ ਕੀਤੀ। ਮੁੱਖ ਪ੍ਰਬੰਧਕ ਗੁਰਸੇਵਕ ਲੰਬੀ ਨੇ ਉੱਭਰੇ ਨੁਕਤਿਆਂ ਦੇ ਹਵਾਲੇ ਨਾਲ ਰਿਪੋਰਟ ਤਿਆਰ ਕਰਨ ਦਾ ਐਲਾਨ ਕੀਤਾ। ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ ਨੇ ‘ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ’ ਵਿਸ਼ੇ ’ਤੇ ਖੋਜ-ਪੱਤਰ ਦੌਰਾਨ ਇਸ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਹੋਰ ਕੰਮ ਕਰਨ ਦੀ ਜ਼ਰੂਰਤ ਦੱਸੀ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ‘ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਕਿੱਥੋਂ ਤੇ ਕਿਵੇਂ ਕਰੀਏ’ ਵਿਸ਼ੇ ’ਤੇ ਪਰਚਾ ਪੜ੍ਹਿਅ ਤੇ ਉਚੇਰੀ ਸਿੱਖਿਆ ਵਿੱਚ ਭਾਸ਼ਾ ਦੀ ਪੜ੍ਹਾਈ ਦੀ ਲੋੜ ’ਤੇ ਜ਼ੋਰ ਦਿੱਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

