ਚੋਣਾਂ ਦੇ ਰੰਗ: ਇੱਕੋ ਪਿੰਡ ਨੂੰ ਮਿਲੀਆਂ ਤਿੰਨ ਟਿਕਟਾਂ

ਚੋਣਾਂ ਦੇ ਰੰਗ: ਇੱਕੋ ਪਿੰਡ ਨੂੰ ਮਿਲੀਆਂ ਤਿੰਨ ਟਿਕਟਾਂ

ਕਾਂਗਰਸ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ, ‘ਸੰਯੁਕਤ ਸੰਘਰਸ਼ ਪਾਰਟੀ’ ਦੇ ਉਮੀਦਵਾਰ ਰਛਪਾਲ ਸਿੰਘ, ‘ਆਪ’ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ

ਸਰਬਜੀਤ ਸਿੰਘ ਭੰਗੂ

ਪਟਿਆਲਾ, 21 ਜਨਵਰੀ

ਅਗਾਮੀ ਵਿਧਾਨ ਸਭਾ ਚੋਣਾਂ ਦੇ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਹਨ। ਜ਼ਿਲ੍ਹੇ ਦੇ ਸਮਾਣਾ ਹਲਕੇ ਵਿਚਲਾ ਜੌੜੇਮਾਜਰਾ ਅਜਿਹਾ ਪਿੰਡ ਹੈ, ਜਿੱਥੋਂ ਦੇ ਤਿੰਨ ਨਾਗਰਿਕਾਂ ਨੂੰ ਵੱਖੋ-ਵੱਖ ਪਾਰਟੀਆਂ ਵੱਲੋਂ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ। ਇਹ ਟਿਕਟਾਂ ਪ੍ਰਾਪਤ ਕਰਨ ਵਾਲ਼ੇ ਜੌੜੇਮਾਜਰਾ ਵਾਸੀਆਂ ਵਿੱਚੋਂ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਕਾਂਗਰਸ ਨੇ ਲਗਾਤਾਰ ਦੂਜੀ ਵਾਰ ਹਲਕਾ ਸਨੌਰ ਤੋਂ ਟਿਕਟ ਦਿੱਤੀ ਹੈ। ਪਿਛਲੀ ਵਾਰ ਵੀ ਉਹ ਸਨੌਰ ਤੋਂ ਹੀ ਕਾਂਗਰਸ ਦੇ ਹੀ ਉਮੀਦਵਾਰ ਸਨ, ਪਰ ਸਫਲਤਾ ਨਹੀਂ ਮਿਲ ਸਕੀ ਸੀ। ਹੈਰੀਮਾਨ ਨੇ ਰਾਜਨੀਤੀ ਇਸੇ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਸੀ। 2002 ’ਚ ਉਨ੍ਹਾਂ ਨੇ ਸਮਾਣਾ ਤੋਂ ਹੀ ਆਜ਼ਾਦਾਨਾ ਤੌਰ ’ਤੇ ਵੀ ਚੋਣ ਲੜੀ ਸੀ। ਹੈਰੀਮਾਨ ਇਸ ਵਕਤ ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੇ ਮੈਂਬਰ ਵੀ ਹਨ।

‘ਸੰਯੁਕਤ ਸੰਘਰਸ਼ ਪਾਰਟੀ’ ਨੇ ਵੀ ਇਸੇ ਪਿੰਡ ਦੇ ਰਛਪਾਲ ਸਿੰਘ ਜੌੜੇਮਾਜਰਾ ਨੂੰ ਸਮਾਣਾ ਤੋਂ ਚੋਣ ਪਿੜ ’ਚ ਉਤਾਰਿਆ ਗਿਆ ਹੈ। ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠਲੀ ‘ਸੰਯੁਕਤ ਸੰਘਰਸ਼ ਪਾਰਟੀ’ ਦੇ ਸੂਬਾਈ ਪ੍ਰਧਾਨ ਰਛਪਾਲ ਸਿੰਘ ਨੇ ਰਾਜਨੀਤਕ ਸਰਗਰਮੀਆਂ ਦਾ ਆਗਾਜ਼ 1983 ’ਚ ਕਿਸਾਨ ਯੂਨੀਅਨ ਰਾਹੀਂ ਕੀਤਾ ਸੀ। ਕਿਸਾਨਾਂ ਦੇ ਚੰਡੀਗੜ੍ਹ ਵਿਚਲੇ ਧਰਨੇ ’ਚ ਵੀ ਉਨ੍ਹਾਂ ਨੇ ਹਿੱਸਾ ਲਿਆ। 1990 ’ਚ ਯੂਥ ਕਾਂਗਰਸ ਨਾਲ਼ ਜੁੜ ਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਰਛਪਾਲ ਜੌੜੇਮਾਜਰਾ ਕਾਂਗਰਸ ਦੇ ਸੂਬਾ ਸਕੱਤਰ ਸਮੇਤ ਕਈ ਹੋਰ ਅਹੁਦਿਆਂ ’ਤੇ ਵੀ ਰਹੇ। ਆਮ ਆਦਮੀ ਪਾਰਟੀ (ਆਪ) ਨੂੰ ਵੀ ਸਮਾਣਾ ਹਲਕੇ ਲਈ ਉਮੀਦਵਾਰ ਚੇਤਨ ਸਿੰਘ ਜੌੜੇਮਾਜਰਾ ਦੇ ਰੂਪ ’ਚ ਜੋੜੇਮਾਜਰਾ ਪਿੰਡ ਵਿੱਚੋਂ ਹੀ ਲੱਭਿਆ। ਪਹਿਲਾਂ ’ਚ ਹੀ ਉਕਤ ਰਛਪਾਲ ਸਿੰਘ ਜੌੜੇਮਾਜਰਾ ਦੇ ਨਾਲ਼ ਹੀ ਸਰਗਰਮ ਰਹੇ ਚੇਤਨ ਸਿੰਘ ਦਾ ਕਹਿਣਾ ਹੈ ਕਿ ਉਹ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਸਮੇਂ ਇਸ ਪਾਸੇ ਸਰਗਰਮ ਹੋ ਗਏ ਸਨ ਤੇ ਸ਼ੁਰੂ ਤੋਂ ਹੀ ‘ਆਪ’ ਦੀ ਵਿਚਾਰਧਾਰਾ ਮੁਤਾਬਿਕ ਚੱਲਦਿਆਂ, ਭ੍ਰਿਸ਼ਟਾਚਾਰ ਰਹਿਤ ਸਮਾਜ ਦੀ ਸਿਰਜਣਾ ਦੇ ਉਪਾਸ਼ਕ ਹਨ।

ਪਿਉ-ਪੁੱਤ ਵੀ ਹਨ ਉਮੀਦਵਾਰ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਇਸ ਜ਼ਿਲ੍ਹੇ ਦੇ ਦੋ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਰਤੀਬਵਾਰ ਘਨੌਰ ਅਤੇ ਸਨੌਰ ਤੋਂ ਟਿਕਟਾਂ ਦੇ ਕੇ ਨਿਵਾਜਿਆ ਹੈ। ਪ੍ਰੋ. ਚੰਦੂਮਾਜਰਾ ਪਹਿਲਾਂ ਵੀ ਅਕਾਲੀ ਦਲ ਤੇ ਵਿਧਾਇਕ ਅਤੇ ਤਿੰਨ ਵਾਰ ਐਮ.ਪੀ ਰਹਿ ਚੁੱਕੇ ਹਨ ਜਦਕਿ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਨੌਰ ਹਲਕੇ ਦੇ ਵਿਧਾਇਕ ਹਨ । ਉਹ ਦੁਜੀ ਵਾਰ ਚੋਣ ਲੜ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All