CIA Patiala Incharge: ਇੰਸਪੈਕਟਰ ਸਿਮਰਦੀਪ ਸ਼ੇਰਗਿੱਲ ਬਣੇ ਸੀ ਆਈ ਏ ਦੇ ਨਵੇਂ ਇੰਚਾਰਜ
ਜਾਂਬਾਜ਼ ਇੰਸਪੈਕਟਰ ਸਿਮਰਦੀਪ ਸਿੰਘ ਸ਼ੇਰਗਿੱਲ ਨੂੰ ਪਟਿਆਲਾ ਜ਼ਿਲ੍ਹੇ ਦੇ ਸੀ ਆਈ ਏ (ਕਰਾਈਮ ਇਨਵੈਸ਼ਟੀਗੇਸ਼ਨ ਏਜੰਸੀ) ਦਾ ਨਵਾਂ ਇੰਚਾਰਜ ਲਾਇਆ ਗਿਆ ਹੈ। ਉਹ ਇੱਕ ਦਿਨ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ਤੋਂ ਬਦਲ ਕੇ ਪਟਿਆਲਾ ਆਏ ਹਨ। ਪਟਿਆਲਾ ਦੇ ਨਵੇਂ ਐੱਸ ਐੱਸ ਪੀ...
ਜਾਂਬਾਜ਼ ਇੰਸਪੈਕਟਰ ਸਿਮਰਦੀਪ ਸਿੰਘ ਸ਼ੇਰਗਿੱਲ ਨੂੰ ਪਟਿਆਲਾ ਜ਼ਿਲ੍ਹੇ ਦੇ ਸੀ ਆਈ ਏ (ਕਰਾਈਮ ਇਨਵੈਸ਼ਟੀਗੇਸ਼ਨ ਏਜੰਸੀ) ਦਾ ਨਵਾਂ ਇੰਚਾਰਜ ਲਾਇਆ ਗਿਆ ਹੈ। ਉਹ ਇੱਕ ਦਿਨ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ਤੋਂ ਬਦਲ ਕੇ ਪਟਿਆਲਾ ਆਏ ਹਨ। ਪਟਿਆਲਾ ਦੇ ਨਵੇਂ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਉਨ੍ਹਾਂ ਨੇ ਸੀ ਆਈ ਏ ਇੰਚਾਰਜ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇੰਸਪੈਕਟਰ ਸਿਮਰਦੀਪ ਸਿੰਘ ਸ਼ੇਰਗਿੱਲ ਨੇ ਨਵੇਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਨੇ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦੀ ਥਾਂ ਲਈ ਹੈ,ਜਿਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਸੀ ਆਈ ਏ ਖਰੜ ਦਾ ਇੰਚਾਰਜ ਲਾਇਆ ਗਿਆ ਹੈ। ਸੀ ਆਈ ਏ ਸਟਾਫ਼ ਪਟਿਆਲਾ ਦੇ ਇੰਚਾਰਜ ਦੀ ਆਪਣੇ ਆਪ ਵਿੱਚ ਅਹਿਮ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਇਥੇ ਇੰਸਪੈਕਟਰ ਜੱਸਾ ਸਿੰਘ ਸੰਧੂ, ਦੀਦਾਰ ਸਿੰਘ, ਸ਼ਮਸ਼ੇਰ ਗੁੱਡੂ, ਬਿਕਰਮਜੀਤ ਬਰਾੜ, ਮਹਿੰਦਰ ਮਨੌਲੀ, ਦਲਬੀਰ ਗਰੇਵਾਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਸਣੇ ਕਈ ਹੋਰ ਚਰਚਿਤ ਪੁਲੀਸ ਇੰਸਪੈਕਟਰ ਬਾਖੂਬੀ ਸੇਵਾਵਾਂ ਨਿਭਾਅ ਚੁੱਕੇ ਹਨ। ਉਧਰ, ਨਵੇਂ ਆਏ ਸੀ ਆਈ ਏ ਇੰਚਾਰਜ ਸਿਮਰਦੀਪ ਸਿੰਘ ਸ਼ੇਰਗਿੱਲ ਨੇ ਵੀ ਆਪਣੀ ਇਸ ਨਵੇਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ ਹੈ। ਇਸ ਦੌਰਾਨ ਉਨ੍ਹਾਂ ਆਪਣੇ ਸਟਾਫ਼ ਨਾਲ ਮੀਟਿੰਗ ਵੀ ਕੀਤੀ।

