ਕਰੋਨਾਵਾਇਰਸ: ਪਟਿਆਲਾ ਜ਼ਿਲ੍ਹੇ ’ਚ ਦੋ ਮੌਤਾਂ, 49 ਪਾਜ਼ੇਟਿਵ

ਕਰੋਨਾਵਾਇਰਸ: ਪਟਿਆਲਾ ਜ਼ਿਲ੍ਹੇ ’ਚ ਦੋ ਮੌਤਾਂ, 49 ਪਾਜ਼ੇਟਿਵ

ਖੇਤਰੀ ਪ੍ਰਤੀਨਿਧ

ਪਟਿਆਲਾ, 2 ਦਸੰਬਰ

ਜ਼ਿਲ੍ਹੇ ’ਚ ਅੱਜ ਕਰੋਨਾਵਾਇਰਸ ਨਾਲ ਦੋ ਹੋਰ ਮੌਤਾਂ ਹੋ ਗਈਆਂ ਜਦੋਂਕਿ 49 ਨਵੇਂ ਕੇਸ ਸਾਹਮਣੇ ਆਏ। ਮਰਨ ਵਾਲਿਆਂ ’ਚੋਂ ਇੱਕ ਪਟਿਆਲਾ ਸ਼ਹਿਰ ਦੀ ਕ੍ਰਿਸ਼ਨਾ ਕਲੋਨੀ ਦੀ ਰਹਿਣ ਵਾਲੀ 62 ਸਾਲਾ ਮਹਿਲਾ ਹੈ, ਜੋ ਕਿ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਮਰੀਜ਼ ਹੋਣ ਕਾਰਨ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ। ਦੂਸਰਾ 75 ਸਾਲਾ ਬਜ਼ੁਰਗ ਪਿੰਡ ਸ਼ੰਭੂ ਕਲਾਂ ਦਾ ਰਹਿਣ ਵਾਲਾ ਸੀ ਜੋ ਸਾਹ ਦੀ ਦਿੱਕਤ ਕਾਰਨ ਪੀਜੀਆਈ ਚੰਡੀਗੜ੍ਹ ’ਚ ਦਾਖ਼ਲ ਸੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਾਜ਼ੇਟਿਵ ਆਏ 49 ਕੇਸਾਂ ਵਿੱਚੋਂ 36 ਪਟਿਆਲਾ ਸ਼ਹਿਰ, ਰਾਜਪੁਰਾ ਤੋਂ ਦੋ, ਸਮਾਣਾ ਤੋਂ ਤਿੰਨ, ਬਲਾਕ ਕਾਲੋਮਾਜਰਾ ਤੋਂ ਇਕ, ਬਲਾਕ ਹਰਪਾਲਪੁਰ ਛੇ, ਬਲਾਕ ਸ਼ੁਤਰਾਣਾ ਤੋਂ ਇਕ ਕੇਸ ਸਾਹਮਣੇ ਆਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All