DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਨੌਰ ’ਚ ਮੁੱਖ ਮੰਤਰੀ ਦੀ ਫੇਰੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਾ ਉਤਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀ ਫੇਰੀ ਵੀ ਹਲਕਾ ਸਨੌਰ ਦੇ ਲੋਕਾਂ ਨੂੰ ਰਾਸ ਨਾ ਆਈ ਕਿਉਂਕਿ ਐਤਕੀਂ ਵੀ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਚੋਣ ਵਰ੍ਹਾ ਹੋਣ ਕਾਰਨ ਲੋਕਾਂ ਨੂੰ ਮੁੱਖ ਮੰਤਰੀ ਦੀ ਇਸ ਫੇਰੀ ਤੋਂ ਵਧੇਰੇ ਉਮੀਦਾਂ ਸਨ।...

  • fb
  • twitter
  • whatsapp
  • whatsapp
Advertisement

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀ ਫੇਰੀ ਵੀ ਹਲਕਾ ਸਨੌਰ ਦੇ ਲੋਕਾਂ ਨੂੰ ਰਾਸ ਨਾ ਆਈ ਕਿਉਂਕਿ ਐਤਕੀਂ ਵੀ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਚੋਣ ਵਰ੍ਹਾ ਹੋਣ ਕਾਰਨ ਲੋਕਾਂ ਨੂੰ ਮੁੱਖ ਮੰਤਰੀ ਦੀ ਇਸ ਫੇਰੀ ਤੋਂ ਵਧੇਰੇ ਉਮੀਦਾਂ ਸਨ। ਲੋਕ ਹੜ੍ਹਾਂ ਦੀ ਰੋਕਥਾਮ ਲਈ ਅਹਿਮ ਪ੍ਰਾਜੈਕਟਾਂ, ਹਰਿਆਣਾ ਨੂੰ ਜੋੜਨ ਵਾਲੇ ਪਟਿਆਲਾ-ਪਿਹੋਵਾ ਸੜਕ ਨੂੰ ਚਾਰ ਮਾਰਗੀ ਅਤੇ ਸਬ-ਡਿਵੀਜ਼ਨ ਦੂਧਨ ਸਾਧਾਂ ਅਤੇ ਸਨੌਰ ਵਿੱਚ ਬਣੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਐਲਾਨ ਦੀ ਉਡੀਕ ਵਿੱਚ ਸਨ ਕਿਉਂਕਿ ਇਸ ਇਲਾਕੇ ਵਿੱਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ ਤੇ ਇਲਾਜ ਲਈ ਲਗਪਗ ਪਟਿਆਲਾ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਇਤਿਹਾਸਕ ਸਥਾਨਾਂ ਨੂੰ ਜੋੜਨ ਵਾਲੀ ਸੜਕ ਉੱਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਥੋਂ ਲੰਘਦੇ ਨਦੀਆਂ ਨਾਲਿਆਂ ਦੇ ਚੌੜਾ ਨਾ ਹੋਣ ਕਾਰਨ ਹੜ੍ਹਾਂ ਦੇ ਪਾਣੀ ਨਾਲ ਹਰ ਸਾਲ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਘਰਾਂ ਆਦਿ ਦਾ ਨੁਕਸਾਨ ਹੁੰਦਾ ਹੈ ਕਿ ਬਲਕਿ ਮਨੁੱਖੀ ਜਾਨਾਂ ਜਾਂਦੀਆਂ ਹਨ। ਕੋਈ ਨਵਾਂ ਐਲਾਨ ਕਰਨ ਦੀ ਬਜਾਏ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਹੀ ਗਿਣਾਈਆਂ ਹਨ। ਇਸ ਤਰ੍ਹਾਂ ਹਲਕਾ ਇੰਚਾਰਜ ਵੱਲੋਂ ਸਨੌਰ ਨੂੰ ਸਬ ਡਿਵੀਜ਼ਨ ਬਣਾਉਣ ਦੀ ਮੰਗ ਨੂੰ ਵੀ ਬੂਰ ਨਾ ਪਿਆ। ਇਸੇ ਦੌਰਾਨ ਭਾਜਪਾ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਕਈ ਹੋਰਨਾਂ ਨੇ ਕਿਹਾ ਕਿ ਰੈਲੀ ’ਤੇ ਖਰਚੇ ਲੱਖਾਂ ਰੁਪਏ ਕਿਸੇ ਵੀ ਕੰਮ ਨਾ ਆਏ।

Advertisement
Advertisement
×