
ਅਬਾਦੀ ਕਰਤਾਰਪੁਰ ਵਿੱਚ ਸਰਪੰਚ ਰੁਪਿੰਦਰ ਕੌਰ ਨੂੰ ਚੈੱਕ ਸੌਂਪਦੇ ਹੋਏ ਡਾ. ਕਰਮ ਸਿੰਘ ਰਾਜਗੜ੍ਹ। -ਫੋਟੋ: ਨੌਗਾਵਾਂ
ਪੱਤਰ ਪ੍ਰੇਰਕ
ਦੇਵੀਗੜ੍ਹ, 23 ਮਈ
ਹਲਕਾ ਸਨੌਰ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਦਿਨ ਪ੍ਰਤੀ ਦਿਨ ਤੇਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਦਫ਼ਤਰ ਇੰਚਾਰਜ ਡਾ. ਕਰਮ ਸਿੰਘ ਰਾਜਗੜ੍ਹ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਅਬਾਦੀ ਕਰਤਾਰਪੁਰ ਵਿੱਚ ਕੀਤਾ। ਉਨ੍ਹਾਂ ਵਿਧਾਇਕ ਵੱਲੋਂ ਸਰਪੰਚ ਰੁਪਿੰਦਰ ਕੌਰ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ। ਇਸੇ ਦੌਰਾਨ ਪਿੰਡ ਹੁਸੈਨ ਪੁਰ ਜੋਲਾ ਵਿੱਚ ਵੀ ਡਾ. ਕਰਮ ਸਿੰਘ ਰਾਜਗੜ੍ਹ ਨੇ ਸਰਪੰਚ ਮਿਲਖਾ ਸਿੰਘ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਬਾਕੀ ਰਹਿੰਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਜਲਦੀ ਹੀ ਚੈੱਕ ਵੰਡੇ ਜਾਣਗੇ ਅਤੇ ਕੋਈ ਵੀ ਪਿੰਡ ਵਿਕਾਸ ਕਾਰਜਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਮਨਜੀਤ ਸਿੰਘ, ਮਦਨ ਵਰਮਾ ਬਲਬੇੜਾ, ਕਰਨਵੀਰ ਸਿੰਘ ਕਰਤਾਰਪੁਰ, ਦਿਲਬਾਗ ਸਿੰਘ ਖਤੋਲੀ, ਦਲਜੀਤ ਘੜਾਮ, ਚੇਤੂ, ਨਿੰਮਾ ਪਹੁੰਚੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ