ਬਿਸ਼ਨ ਨਗਰ ’ਚ ਡਰੇਨ ਸਿਸਟਮ ਦੀ ਚੈਕਿੰਗ
ਕੰਮ ਦੀ ਗੁਣਵੱਤਾ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਅਦਾਇਗੀ ਹੋਵੇਗੀ: ਮੇਅਰ
Advertisement
ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਇੱਥੋਂ ਦੇ ਬਿਸ਼ਨ ਨਗਰ ਖੇਤਰ ਵਿੱਚ ਡਰੇਨ ਸਿਸਟਮ ਦੇ ਕੰਮ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕੰਮ ਦੇ ਪ੍ਰਗਤੀ ਪੱਧਰ, ਸਮੱਗਰੀ ਦੀ ਗੁਣਵੱਤਾ ਅਤੇ ਤਕਨੀਕੀ ਮਾਪਦੰਡਾਂ ਦੀ ਜਾਂਚ ਕੀਤੀ। ਠੇਕੇਦਾਰ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਨਿਰਦੇਸ਼ ਜਾਰੀ ਕੀਤੇ ਕਿ ਘੱਟ ਗੁਣਵੱਤਾ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੰਮ ਵਿੱਚ ਕੋਈ ਖਾਮੀ ਜਾਂ ਲਾਪਰਵਾਹੀ ਵਰਤੀ ਪਾਈ ਗਈ ਤਾਂ ਅਦਾਇਗੀ ਤਾਂ ਰੋਕੀ ਹੀ ਜਾਵੇਗੀ, ਬਲਕਿ ਜ਼ਿੰਮੇਵਾਰਾਂ ਅਧਿਕਾਰੀ ਤੇ ਠੇਕੇਦਾਰ ਦੇ ਖਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਹੋਰ ਕਿਹਾ ਕਿ ਬਿਸ਼ਨ ਨਗਰ ਖੇਤਰ ਵਿੱਚ ਡਰੇਨ ਸਿਸਟਮ ਦੇ ਬਣਨ ਨਾਲ ਮੀਂਹ ਦੌਰਾਨ ਪਾਣੀ ਖੜ੍ਹਨ ਨਾਲ਼ ਪੈਦਾ ਹੁੰਦੀ ਸਮੱਸਿਆ ਦਾ ਸਥਾਈ ਤੌਰ ’ਤੇ ਹੱਲ ਹੋ ਜਾਵੇਗਾ। ਮੇਅਰ ਨੇ ਨਿਗਮ ਟੀਮ ਨੂੰ ਕੰਮ ਦੀ ਰੋਜ਼ਾਨਾ ਨਿਗਰਾਨੀ ਕਰਨ ਦੀ ਤਾਕੀਦ ਵੀ ਕੀਤੀ। ਉਨ੍ਹਾਂ ਇਲਾਕਾ ਵਾਸੀਆ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਹਰ ਵਿਕਾਸ ਕੰਮ ਦੀ ਉਹ ਖੁਦ ਨਿਗਰਾਨੀ ਕਰਨ ਤਾਂ ਕਿ ਪਟਿਆਲਾ ਨੂੰ ਬਿਹਤਰ ਅਤੇ ਸਵੱਛ ਸ਼ਹਿਰ ਬਣਾਇਆ ਜਾ ਸਕੇ।
Advertisement
Advertisement
