ਬਲਾਕ ਸਮਿਤੀ ਅੰਦਾਨਾ ਐਟ ਮੂਨਕ ਵਿੱਚ ਸਰਬਸੰਮਤੀ ਨਾਲ ਬਲਾਕ ਸਮਿਤੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਈ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਗੌਰਵ ਗੋਇਲ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਚੁਣੇ ਗਏ ਸੁਖਜੀਤ ਕੌਰ, ਪਿੰਡ ਭਾਠੂਆ ਨੇ ਚੇਅਰਪਰਸਨ ਵਜੋਂ ਅਤੇ ਵਾਈਸ ਚੇਅਰਮੈਨ ਚੁਣੇ ਗਏ ਤੇਜਵੀਰ ਸਿੰਘ ਪਿੰਡ ਠਸਕਾ ਨੇ ਅਹੁਦਾ ਸੰਭਾਲਿਆ। ਇਸ ਮੌਕੇ ਦੋਵਾਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਗੌਰਵ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਹੋਰ ਮਜ਼ਬੂਤ ਹੋਈ ਹੈ, ਜਿਸ ਨਾਲ ਲੋਕ ਭਲਾਈ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ। ਇਸ ਮੌਕੇ ਗੌਰਵ ਗੋਇਲ ਨੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਦੱਸਿਆ ਕਿ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਪਿੰਡਾਂ ਵਿੱਚ ਗਲੀਆਂ ਅਤੇ ਦੂਸ਼ਿਤ ਪਾਣੀ ਦੇ ਨਿਕਾਸੀ ਲਈ ਕੰਮ ਕੀਤਾ ਗਿਆ ਹੈ। ਪਾਰਕਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਵੱਖ-ਵੱਖ ਵਿਕਾਸ ਕਾਰਜ ਜਾਰੀ ਹਨ। ਲਹਿਰਾ ਸ਼ਹਿਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਨਿਰੰਤਰ ਜਾਰੀ ਹਨ। ਇਸ ਮੌਕੇ ਨਵ ਨਿਯੁਕਤ ਚੇਅਰਪਰਸਨ ਨੇ ਕਿਹਾ ਕਿ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਹੂਲਤਾਂ ਦਾ ਜਲਦ ਤੋਂ ਜਲਦ ਲਾਭ ਮਿਲ ਸਕੇ। ਇਸ ਦੌਰਾਨ ਡੀ ਐੱਸ ਪੀ ਰਾਜੇਸ਼ ਸਨੇਹੀ, ਬੀ ਡੀ ਪੀ ਓ ਮੂਣਕ ਤੇਜਿੰਦਰ ਸਿੰਘ ਭੰਗੂ ,ਐੱਸ ਐੱਚ ਓ ਮੂਣਕ ਗੁਰਮੀਤ ਸਿੰਘ, ਕੁਲਜਿੰਦਰ ਸਿੰਘ ਢੀਂਡਸਾ ਏ ਜੀ ਵਕੀਲ, ਜੋਨੀ ਅਰੋੜਾ ਪ੍ਰਧਾਨ, ਕਰਮਜੀਤ ਸਿੰਘ, ਸੀਸਪਾਲ ਚੇਅਰਮੈਨ ਮਾਰਕੀਟ ਲਹਿਰਾ, ਰਿੰਕੂ ਸਿੰਘ ਕੁੰਦਨੀ, ਗੁਰਮੇਲ ਸਿੰਘ ਭੂਠਆ, ਪ੍ਰੇਮ ਸਿੰਘ ਕੌਲੀ, ਰਾਜਵੀਰ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

