Chairman Market Committee Sunam: ਜੁਨੇਜਾ ਮੁੜ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ
ਮੁਕੇਸ਼ ਜੁਨੇਜਾ ਨੂੰ ਮੁੜ ਤੋਂ ਮਾਰਕੀਟ ਕਮੇਟੀ ਸੁਨਾਮ ਦਾ ਮੈਂਬਰ ਅਤੇ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ। ਇਹ ਨਿਯੁਕਤੀ ਦੂਜੀ ਵਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਦੀ ਇਹ ਚੋਣ ਆੜ੍ਹਤੀ ਸ਼੍ਰੇਣੀ ਵਿੱਚੋਂ ਹੋਈ ਹੈ। ਆਪਣੀ...
ਮੁਕੇਸ਼ ਜੁਨੇਜਾ ਨੂੰ ਮੁੜ ਤੋਂ ਮਾਰਕੀਟ ਕਮੇਟੀ ਸੁਨਾਮ ਦਾ ਮੈਂਬਰ ਅਤੇ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ। ਇਹ ਨਿਯੁਕਤੀ ਦੂਜੀ ਵਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਦੀ ਇਹ ਚੋਣ ਆੜ੍ਹਤੀ ਸ਼੍ਰੇਣੀ ਵਿੱਚੋਂ ਹੋਈ ਹੈ। ਆਪਣੀ ਮੁੜ ਨਿਯੁਕਤੀ ’ਤੇ ਸ੍ਰੀ ਜੁਨੇਜਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਾਰਕੀਟ ਕਮੇਟੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਅਤੇ ਮੀਤ ਪ੍ਰਧਾਨ ਮੀਨਾ ਰਾਣੀ ਦੇ ਪਤੀ ਭਾਨੂੰ ਪ੍ਰਤਾਪ ਨੇ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਮੁੜ ਚੇਅਰਮੈਨ ਬਣਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ।
ਮਾਲੇਰਕੋਟਲਾ ਦੇ ਸਭ ਤੋਂ ਵੱਡੇ ਪਿੰਡ ਹਥਨ ਨੂੰ ਮਿਲੀਆਂ ਦੋ ਚੇਅਰਮੈਨੀਆਂ
ਮਾਲੇਰਕੋਟਲਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਹਲਕਾ ਮਾਲੇਰਕੋਟਲਾ ਦੇ ਸਭ ਤੋਂ ਵੱਡੇ ਪਿੰਡ ਹਥਨ ’ਤੇ ਡਾਢੇ ਮਿਹਰਬਾਨ ਹਨ। ਮੁੱਖ ਮੰਤਰੀ ਨੇ ਪਿੰਡ ਹਥਨ ਦੇ ਦੋ ਨੌਜਵਾਨਾਂ ਨੂੰ ਦੋ ਵੱਖ ਵੱਖ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਨਾਲ ਨਿਵਾਜ਼ਿਆ ਹੈ। ਪੰਜਾਬ ਸਰਕਾਰ ਵੱਲੋਂ 25 ਫਰਵਰੀ 2025 ਨੂੰ ਇਸ ਪਿੰਡ ਦੇ ਨੌਜਵਾਨ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਸਪੋਕਸਪਰਸਨ ਰਹੇ ਐਡਵੋਕੇਟ ਗੋਵਿੰਦਰ ਮਿੱਤਲ ਨੂੰ ਮਾਰਕੀਟ ਕਮੇਟੀ ਮੁਹਾਲੀ ਦਾ ਪਹਿਲਾ ਚੇਅਰਮੈਨ ਨਿਯੁਕਤ ਕੀਤਾ ਸੀ। ਅੱਜ ਮੁੱਖ ਮੰਤਰੀ ਵੱਲੋਂ ਮਾਰਕੀਟ ਕਮੇਟੀਆਂ ਦੇ ਨਵੇਂ ਨਾਮਜ਼ਦ ਕੀਤੇ ਚੇਅਰਮੈਨਾਂ ਦੀ ਸੂਚੀ ਵਿਚ ਪਿੰਡ ਹਥਨ ਦੇ ਨੌਜਵਾਨ ਸੰਦੀਪ ਸਿੰਘ ਵੜੈਚ ਨੂੰ ਮਾਰਕੀਟ ਕਮੇਟੀ ਸੰਦੌੜ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਹੈਰਾਨੀ ਦੀ ਗੱਲ ਇਹ ਕਿ ਨਵੇਂ ਨਿਯੁਕਤ ਚੇਅਰਮੈਨ ਸੰਦੀਪ ਸਿੰਘ ਦਾ ਪਿੰਡ ਹਥਨ ਮਾਰਕੀਟ ਕਮੇਟੀ ਮਾਲੇਰਕੋਟਲਾ ਅਧੀਨ ਆਉਂਦਾ ਹੈ ਜਦ ਕਿ ਐਕਟ ਮੁਤਾਬਿਕ ਚੇਅਰਮੈਨ ਬਣਨ ਲਈ ਉਸੇ ਮਾਰਕੀਟ ਕਮੇਟੀ ਦੇ ਨਿਰਧਾਰਤ ਦਾਇਰੇ ਦਾ ਵਾਸੀ ਹੋਣਾ ਜਰੂਰੀ ਹੈ।

