ਚੇਅਰਮੈਨ ਦਾ ਦੇਵੀਗੜ੍ਹ ਪਹੁੰਚਣ ’ਤੇ ਸਨਮਾਨ
‘ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ ਨੂੰ ਹਲਕਾ ਸਨੌਰ ਦੇ ਇੰਚਾਰਜ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਪਾਰੀ ਕਮਿਸ਼ਨ ਹਲਕਾ ਸਨੌਰ ਦਾ ਚੇਅਰਮੈਨ ਥਾਪਿਆ ਗਿਆ। ਮਗਰੋਂ...
‘ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ ਨੂੰ ਹਲਕਾ ਸਨੌਰ ਦੇ ਇੰਚਾਰਜ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਪਾਰੀ ਕਮਿਸ਼ਨ ਹਲਕਾ ਸਨੌਰ ਦਾ ਚੇਅਰਮੈਨ ਥਾਪਿਆ ਗਿਆ। ਮਗਰੋਂ ਵੇਦ ਪ੍ਰਕਾਸ਼ ਗਰਗ ਦਾ ਦੇਵੀਗੜ੍ਹ ਵਿੱਚ ਪੁੱਜਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵੇਦ ਪ੍ਰਕਾਸ਼ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ, ਉਹ ਉਸ ਨੂੰ ਬਾਖੂਬੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਗਰਵਾਲ ਸਮਾਜ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਸਿੰਘ ਹਡਾਣਾ, ਸਿਰੀ ਰਾਮ ਗੁਪਤਾ, ਸੁਰੇਸ਼ ਕੁਮਾਰ ਗਰਗ, ਗਣੇਸ਼ੀ ਲਾਲ ਗਰਗ, ਅਸ਼ੂ ਗਰਗ, ਜਤਿੰਦਰ ਗਰਗ, ਜਤਿੰਦਰ ਸ਼ੈਲੀ, ਅਨਿਲ ਕੁਮਾਰ ਨੀਟਾ, ਰੋਹਿਤ ਤਨੇਜਾ, ਲਵਿਸ਼ ਮਿੱਤਲ, ਕੇਵਲ ਕ੍ਰਿਸ਼ਨ ਸਿੰਗਲਾ, ਸੰਜੀਵ ਸਿੰਗਲਾ, ਟੋਨੀ ਸਿੰਗਲਾ, ਵਿਨੈ ਮਿੱਤਲ, ਰਿੰਕੂ ਮਿੱਤਲ, ਸੋਨੂੰ ਗੁਪਤਾ, ਵਿੱਕੀ, ਡਿੰਪੀ ਤਨੇਜਾ, ਗੌਰਵ ਲਾਂਭਾ, ਸ਼ਾਮ ਲਾਲ ਮਹਿਤਾ, ਪਿਊਸ਼ ਸਿੰਗਲਾ, ਪਾਰਸ ਸਿੰਗਲਾ, ਸਾਹਿਲ ਵਡੇਰਾ, ਨਗਰ ਪੰਚਾਇਤ ਦੇਵੀਗੜ੍ਹ ਦੇ ਪ੍ਰਧਾਨ ਸਵਿੰਦਰ ਕੌਰ ਧੰਜੂ, ਰਾਜਾ ਧੰਜੂ, ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਅਮਿਤ ਕੁਮਾਰ, ਨਿਤਿਨ ਸਿੰਗਲਾ, ਪ੍ਰੇਮਪਾਲ ਖਨੇਜਾ, ਬੂਟਾ ਸਿੰਘ ਥਿੰਦ ਹਾਜ਼ਰ ਸਨ।

