ਸੀਬੀਐੱਸਈ ਨੇ ਐਲਾਨਿਆ ਦਸਵੀਂ ਦਾ ਨਤੀਜਾ

ਚੰਗੇ ਨਤੀਜਿਆਂ ਤੋਂ ਵਿਦਿਆਰਥੀ ਖੁਸ਼; ਸਕੂਲ ਮੁਖੀਆਂ ਨੇ ਮੂੰਹ ਮਿੱਠੇ ਕਰਵਾੲੇ

ਸੀਬੀਐੱਸਈ ਨੇ ਐਲਾਨਿਆ ਦਸਵੀਂ ਦਾ ਨਤੀਜਾ

ਸ਼ਾਨਦਾਰ ਨਤੀਜੇ ਮਗਰੋਂ ਖੁਸ਼ੀ ’ਚ ਖੀਵੇ ਹੁੰਦੇ ਹੋਏ ਫਾਤਿਮਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ।

ਰਵੇਲ ਸਿੰਘ ਭਿੰਡਰ
ਪਟਿਆਲਾ, 3 ਅਗਸਤ

ਸੀਬੀਐਸਈ ਵੱਲੋਂ ਐਲਾਨੇ ਗਏ ਦਸਵੀਂ ਦੇ ਚੰਗੇ ਨਤੀਜਿਆਂ ਤੋਂ ਸਕੂਲਾਂ ਤੇ ਮਾਪਿਆਂ ’ਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ। ਸੰਥਥਾਵਾਂ ਨੇ ਹੋਣਹਾਰ ਵਿਦਿਆਰਥੀਆਂ ਦੇ ਕਰਵਾਏ ਮੂੰਹ ਮਿੱਠੇ। ਬੁੱਢਾ ਦਲ ਪਬਲਿਕ ਸਕੂਲ ਵਿੱਚੋਂ ਮਾਹੀ ਸੋਨੀ ਤੇ ਜਸਕਿਰਤ ਸਿੰਘ ਨੇ 98.8 ਫੀਸਦੀ ਅੰਕ ਲੈ ਕੇ ਸੰਸਥਾ ਵਿੱਚੋਂ ਮੋਹਰੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਇਸ ਸਕੂਲ ਦੇ 342 ਵਿਦਿਆਰਥੀਆਂ ਵਿੱਚੋਂ 39 ਨੇ 95 ਫੀਸਦੀ ਤੋਂ ਵੱਧ, 116 ਨੇ 90 ਫੀਸਦੀ ਤੋਂ ਵੱਧ ਤੇ 239 ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਇਸੇ ਤਰ੍ਹਾਂ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਇਸ ਸੰਸਥਾ ਦੇ ਮਨਕੰਵਲ ਸਿੰਘ ਤੇ ਸ਼ੁਭਮ ਗੁਪਤਾ ਨੇ 96 ਫੀਸਦੀ ਅੰਕ ਨਾਲ ਮੋਹਰੀ ਰਹੇ, ਜਦੋਂ ਕਿ ਪ੍ਰਥਮ ਸਿੰਘ 95.4 ਫੀਸਦੀ ਨਾਲ ਦੂਜੇ ਸਥਾਨ ’ਤੇ ਰਿਹਾ। 2103 ਵਿਦਿਆਰਥੀਆਂ ਵਿੱਚੋਂ 23 ਵਿਦਿਆਰਥੀ 90 ਫੀਸਦੀ ਤੋਂ ਵੱਧ ਅੰਕ ਲੈਣ ’ਚ ਸਫਲ ਰਹੇ ਹਨ। ‘ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ’ ਦੀ ਅਰਸ਼ਪ੍ਰੀਤ ਕੌਰ 96 ਫੀਸਦ ਅੰਕਾਂ ਨਾਲ ਮੋਹਰੀ ਰਹੀ ਜਦੋਂ ਕਿ ਗੁੰਜਨ 94 ਫੀਸਦੀ ਅਤੇ ਮਾਨਸੀ 93.8 ਫੀਸਦੀ ਅੰਕਾਂ ਦੂਜੇ ਸਥਾਨ ’ਤੇ ਰਹੀਆਂ। ਸੰਸਥਾ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਹੋਣਹਾਰ ਬੱਚਿਆਂ ਦਾ ਸਨਮਾਨ ਵੀ ਕੀਤਾ। ਇਸੇ ਤਰ੍ਹਾਂ ਜਸਦੇਵ ਪਬਲਿਕ ਸਕੂਲ ਕੌਲੀ ਦਾ ਨਤੀਜਾ ਵੀ ਸੌ ਫੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਅਨੂਪਿੰਦਰ ਕੌਰ ਸੰਧੂ ਨੇ ਵਿਦਿਆਰਥੀਆਂ ਦੇ ਮੂੰਹ ਮਿੱਠਾ ਕਰਵਾ ਕੇ ਹੌਸਲਾ ਅਫਜ਼ਾਈ ਕੀਤੀ। ਇਸੇ ਤਰ੍ਹਾਂ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਹਰਪ੍ਰੀਤ ਸਿੰਘ ਰਾਜਪੂਤ 92.6 ਫੀਸਦੀ ਨਾਲ ਪਹਿਲੇ ਤੇ ਵਿਸ਼ਵਜੀਤ ਸਿੰਘ 92 ਫੀਸਦੀ ਨਾਲ ਦੂਜੇ ਸਥਾਨ ’ਤੇ ਰਹੇ। ਦਿ ਮਿਲੇਨੀਅਮ ਸਕੂਲ ਦੀ ਅਨੱਨਿਆ ਬਾਂਸਲ ਨੇ 94.8 ਫੀਸਦੀ ਅਤੇ ਸਿੱਧੀ ਜੈਨ 94.60 ਫੀਸਦੀ ਨਾਲ ਪਹਿਲਾ ਤੇ ਦੇਵੀਨਾ ਸ਼ਰਮਾ ਨੇ 96.60 ਫੀਸਦੀ ਨਾਲ ਦੂਜੀ ਥਾਂ ਮੱਲੀ। ਸਕਾਲਰ ਫੀਲਡਜ਼ ਸਕੂਲ ਦਾ ਦਸਵੀਂ ਦਾ ਨਤੀਜਾ ਵੀ ਸੌ ਫੀਸਦੀ ਰਿਹਾ ਹੈ। ਸੰਸਥਾ ਵਿੱਚੋਂ ਪਹਿਲਾ ਸਥਾਨ ਜਸਦੀਸ਼ ਸਿੰਘ ਨੇ 95.8 ਫੀਸਦੀ ਅੰਕ ਲੈ ਕੇ ਹਾਸਿਲ ਕੀਤਾ। ਇਸ ਤੋਂ ਇਲਾਵਾ ਸਿਮਰਦੀਪ ਕੌਰ ਅਤੇ ਗੁਰਸਹਿਜ ਸਿੰਘ ਸੁਖੀਜਾ 95.2 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਮੱਲਿਆ। ਸਕੂਲ ਦੇ ਡਾਇਰੈਕਟਰ ਐਸ.ਐਸ. ਸੋਢੀ ਦੀ ਅਗਵਾਈ ਹੇਠ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All