DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਕਾਨ ਵਿੱਚੋਂ ਨਕਦੀ ਅਤੇ ਏ ਸੀ ਦਾ ਕੰਪਰੈਸ਼ਰ ਚੋਰੀ

ਬੀਤੀ ਰਾਤ ਚੋਰਾਂ ਨੇ ਮੰਡੀ ਦੇ ਵਿਚਕਾਰ ਪੱਕਾ ਫੜ੍ਹ ਸਥਿਤ ਆੜ੍ਹਤੀ ਦੀ ਦੁਕਾਨ ਦਾ ਗੱਲਾ ਤੋੜ ਕੇ 55 ਹਜ਼ਾਰ ਰੁਪਏ ਅਤੇ ਏ.ਸੀ ਦਾ ਕੰਪਰੈਸ਼ਰ ਚੋਰੀ ਕਰ ਲਿਆ। ਚੋਰੀ ਸਬੰਧੀ ਸਵੇਰੇ ਅਕਾਊਂਟੈਂਟ ਵੱਲੋਂ ਦੁਕਾਨ ਖੋਲ੍ਹਣ ’ਤੇ ਪਤਾ ਲੱਗਿਅ। ਪੱਕਾ ਫੜ੍ਹ ਸਥਿਤ...

  • fb
  • twitter
  • whatsapp
  • whatsapp
Advertisement

ਬੀਤੀ ਰਾਤ ਚੋਰਾਂ ਨੇ ਮੰਡੀ ਦੇ ਵਿਚਕਾਰ ਪੱਕਾ ਫੜ੍ਹ ਸਥਿਤ ਆੜ੍ਹਤੀ ਦੀ ਦੁਕਾਨ ਦਾ ਗੱਲਾ ਤੋੜ ਕੇ 55 ਹਜ਼ਾਰ ਰੁਪਏ ਅਤੇ ਏ.ਸੀ ਦਾ ਕੰਪਰੈਸ਼ਰ ਚੋਰੀ ਕਰ ਲਿਆ। ਚੋਰੀ ਸਬੰਧੀ ਸਵੇਰੇ ਅਕਾਊਂਟੈਂਟ ਵੱਲੋਂ ਦੁਕਾਨ ਖੋਲ੍ਹਣ ’ਤੇ ਪਤਾ ਲੱਗਿਅ। ਪੱਕਾ ਫੜ੍ਹ ਸਥਿਤ ‘ਗੁਰੂ ਨਾਨਕ ਦੇਵ ਟ੍ਰੇਡਿੰਗ ਕੰਪਨੀ’ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਚੋਰ ਛੱਤ ਦਾ ਦਰਵਾਜ਼ਾ ਤੋੜ ਕੇ ਪੌੜੀਆਂ ਰਾਹੀਂ ਦੁਕਾਨ ਵਿੱਚੋਂ 55 ਹਜ਼ਾਰ ਰੁਪਏ ਅਤੇ ਏ ਸੀ ਦਾ ਕੰਪਰੈਸ਼ਰ ਚੋਰੀ ਕਰਕੇ ਲੈ ਗਏ।ਜਾਂਚ ਅਧਿਕਾਰੀ ਸਿਟੀ ਪੁਲਿਸ ਦੇ ਏ ਐੱਸ ਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਨੇੜਲੇ ਸੀ ਸੀ ਟੀ ਵੀ ਕੈਮਰਿਆਂ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਰਵਾਈ ਜਾਰੀ ਹੈ।

Advertisement
Advertisement
×