ਕੁੱਟਮਾਰ ਅਤੇ ਚੇਨੀ ਖੋਹਣ ਦੇ ਦੋਸ਼ ਹੇਠ ਕੇਸ ਦਰਜ
ਆਪਸੀ ਰੰਜਿਸ਼ ਕਾਰਨ ਸਕੂਟਰ ਸਵਾਰ ਇੱਕ ਨੌਜਵਾਨ ਨਾਲ ਕੁੱਟਮਾਰ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਪਿਤਾ-ਪੁੱਤਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਅੱਠ...
Advertisement
ਆਪਸੀ ਰੰਜਿਸ਼ ਕਾਰਨ ਸਕੂਟਰ ਸਵਾਰ ਇੱਕ ਨੌਜਵਾਨ ਨਾਲ ਕੁੱਟਮਾਰ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਪਿਤਾ-ਪੁੱਤਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਅੱਠ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ।ਮੁਲਜ਼ਮਾਂ ਵਿੱਚ ਸ਼ਾਮਲ ਸਾਹਿਲ ਸਿੱਧੂ ਅਤੇ ਉਸਦਾ ਪਿਤਾ ਹਰਜੀਤ ਸਿੱਧੂ (ਵਾਸੀ ਪਿੰਡ ਮਿਆਲ ਕਲਾਂ), ਦਿਲਬਰ ਸਿੰਘ (ਵਾਸੀ ਪਿੰਡ ਖੇੜੀ ਫਤਾਂ), ਪਰਾਗ ਗਰਗ ਵਾਸੀ ਚਿੜੀਆ ਮੁਹੱਲਾ, ਵਿੱਕੀ ਅਟਵਾਲ ਵਾਸ ਵਾਲਮੀਕਿ ਮੁਹੱਲਾ ਸਮਾਣਾ ਤੇ ਤਿੰਨ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ।
ਏ.ਐੱਸ.ਆਈ. ਸ਼ਿੰਦਰ ਸਿੰਘ ਨੇ ਦੱਸਿਆ ਕਿ ਧੀਰਜ ਡਾਬਰ ਵਾਸੀ ਮੱਛੀ ਹੱਟਾ, ਸਮਾਣਾ ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ 17 ਅਕਤੂਬਰ ਦੀ ਰਾਤ ਨੂੰ ਉਹ ਆਪਣੀ ਸਕੂਟੀ ’ਤੇ ਕਮੇਟੀ ਚੌਕ, ਸਮਾਣਾ ਕੋਲ ਮੌਜੂਦ ਸੀ ਕਿ ਮੁਲਜ਼ਮਾਂ ਨੇ ਉਸਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੁਲਜ਼ਮ ਸਾਹਿਲ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੇ ਲੈ ਗਿਆ।
Advertisement
Advertisement
