ਡਿਊਟੀ ’ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲੀਸ ਤਕਰੀਬਨ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਪੁਲੀਸ ਟੀਮ ਨਾਲ ਮੁਲਜ਼ਮ ਜਗਮੋਹਨ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਜਗਮੋਹਨ...
Advertisement
ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲੀਸ ਤਕਰੀਬਨ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਪੁਲੀਸ ਟੀਮ ਨਾਲ ਮੁਲਜ਼ਮ ਜਗਮੋਹਨ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਜਗਮੋਹਨ ਸਿੰਘ ਨੇ ਪੌੜੀਆਂ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ। ਮੁਖੀ ਥਾਣਾ ਜੁਲਕਾਂ ਇੰਸ. ਜਸਪ੍ਰੀਤ ਸਿੰਘ ਨੇ ਟੀਮ ਨਾਲ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਮੌਕੇ ’ਤੇ ਹਾਜਰ ਬਾਕੀ ਲੋਕ ਪੁਲੀਸ ਪਾਰਟੀ ਦੇ ਗਲ ਪੈ ਗਏ। ਲੋਕਾਂ ਨੇ ਜਗਮੋਹਨ ਸਿੰਘ ਨੂੰ ਛੁਡਾਉਣ ਲਈ ਪੁਲੀਸ ਨਾਲ ਧੱਕਾ-ਮੁੱਕੀ ਕੀਤੀ ਅਤੇ ਡਿਊਟੀ ਵਿੱਚ ਵਿਘਨ ਪਾਇਆ। ਥਾਣਾ ਜੁਲਕਾਂ ਦੀ ਪੁਲੀਸ ਨੇ ਜਗਮੋਹਨ ਸਿੰਘ ਪੁੱਤਰ ਬਲਜੀਤ ਸਿੰਘ, ਸੁਰਜੀਤ ਕੌਰ ਪਤਨੀ ਬਲਜੀਤ ਸਿੰਘ, ਰਜਨੀ ਪਤਨੀ ਹਰਪ੍ਰੀਤ ਸਿੰਘ, ਨਿਸ਼ਾ ਰਾਣੀ ਪਤਨੀ ਜਗਮੋਹਨ ਸਿੰਘ, ਮਨੀਸ਼ਾ ਪਤਨੀ ਗੁਰਚਰਨ ਸਿੰਘ ਵਾਸੀ ਬਹਾਦਰਪੁਰ ਫਕੀਰਾਂ ਉਰਫ ਛੰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
