ਪੁਲੀਸ ਦੀ ਪ੍ਰਵਾਹ ਨਾ ਕਰਦਿਆਂ ਕਾਰ ਚਾਲਕ ਫ਼ਰਾਰ
ਇਥੇ ਥਾਣਾ ਅਰਬਨ ਅਸਟੇਟ ਵਿੱਚ ਪੁਲੀਸ ਟੀਮ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਵਾਹਨਾਂ ਦੀ ਜਾਂਚ ਕਰ ਰਹੀ ਸੀ ਤਾਂ ਕਾਰ ਦੇ ਸ਼ੀਸ਼ਿਆਂ ’ਤੇ ਲਾਈ ਕਾਲੀ ਜਾਲੀ ਕਰਕੇ ਇੱਕ ਕਾਰ ਚਾਲਕ ਨੂੰ ਰੋਕਿਆ ਗਿਆ। ਇਸ ਦੌਰਾਨ ਉਸ ਨੇ ਪਹਿਲਾਂ...
Advertisement
ਇਥੇ ਥਾਣਾ ਅਰਬਨ ਅਸਟੇਟ ਵਿੱਚ ਪੁਲੀਸ ਟੀਮ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਵਾਹਨਾਂ ਦੀ ਜਾਂਚ ਕਰ ਰਹੀ ਸੀ ਤਾਂ ਕਾਰ ਦੇ ਸ਼ੀਸ਼ਿਆਂ ’ਤੇ ਲਾਈ ਕਾਲੀ ਜਾਲੀ ਕਰਕੇ ਇੱਕ ਕਾਰ ਚਾਲਕ ਨੂੰ ਰੋਕਿਆ ਗਿਆ। ਇਸ ਦੌਰਾਨ ਉਸ ਨੇ ਪਹਿਲਾਂ ਤਾਂ ਕਾਰ ਹੌਲੀ ਕਰ ਲਈ ਪਰ ਫੇਰ ਕਾਰ ਦੇ ਮੂਹਰੇ ਖੜ੍ਹੇ ਪੁਲੀਸ ਮੁਲਾਜ਼ਮਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਨੇ ਕਾਰ ਭਜਾ ਲਈ। ਇਸ ਦੌਰਾਨ ਇੱਕ ਥਾਣੇਦਾਰ ਸਣੇ ਹੋਰ ਪੁਲੀਸ ਮੁਲਾਜ਼ਮਾਂ ਨੇ ਵੀ ਮਸਾਂ ਹੀ ਲਾਂਭੇ ਹੋ ਕੇ ਜਾਨ ਬਚਾਈ। ਇਸ ਸਬੰਧੀ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਅਰਬਨ ਅਸਟੇਟ ਵਿੱਚ ਅਣਪਛਾਤੇ ਕਾਰ ਡਰਾਈਵਰ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Advertisement
Advertisement
×

