ਕੈਪਟਨ ਪਰਿਵਾਰ ਦੀ ਨਵੀਂ ਨਹੀਂ ਭਾਜਪਾ ਨਾਲ ਸਾਂਝ

* ਅਮਰਿੰਦਰ ਦੇ ਮਾਤਾ ਮਹਿੰਦਰ ਕੌਰ ਰਹੇ ਹਨ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ

ਕੈਪਟਨ ਪਰਿਵਾਰ ਦੀ ਨਵੀਂ ਨਹੀਂ ਭਾਜਪਾ ਨਾਲ ਸਾਂਝ

ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ।

ਗੁਰਨਾਮ ਸਿੰਘ ਅਕੀਦਾ

ਪਟਿਆਲਾ, 22 ਜਨਵਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਣ ’ਤੇ ਭਾਵੇਂ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛਿੜੀ ਹੈ, ਪਰ ਇਹ ਸਮਝੌਤਾ ਕੋਈ ਨਵਾਂ ਨਹੀਂ। ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਜਨਤਾ ਪਾਰਟੀ ਵਿੱਚ ਸ਼ਾਮਲ ਰਿਹਾ ਹੈ। ਅਮਰਿੰਦਰ ਦੇ ਮਾਤਾ ਮਹਿੰਦਰ ਕੌਰ ਉਰਫ਼ ਮਹਿਤਾਬ ਕੌਰ ਸਿਰਫ਼ ਜਨਤਾ ਪਾਰਟੀ ਵਿੱਚ ਸ਼ਾਮਲ ਹੀ ਨਹੀਂ ਹੋਏ, ਸਗੋਂ ਉਹ 1978 ਤੋਂ 1984 ਤੱਕ ਹਿਮਾਚਲ ਪ੍ਰਦੇਸ਼ ਤੋਂ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਰਹੇ ਹਨ। ਮਾਤਾ ਮਹਿੰਦਰ ਕੌਰ ਨੇ ਆਪਣਾ ਸਿਆਸੀ ਜੀਵਨ ਕਾਂਗਰਸ ਵਿੱਚੋਂ ਹੀ ਸ਼ੁਰੂ ਕੀਤਾ ਸੀ ਤੇ ਉਹ 1964 ਤੋਂ 1967 ਤੱਕ ਰਾਜ ਸਭਾ ਮੈਂਬਰ ਵੀ ਰਹੇ। ਉਸ ਮਗਰੋਂ 1967 ਤੋਂ 1971 ਤੱਕ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ 1973 ਤੋਂ 1977 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ ਪਰ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ 1978 ਵਿੱਚ ਉਹ ਜਨ ਸੰਘ ਵੱਲੋਂ ਬਣਾਈ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਵੇਲੇ ਹੋਈਆਂ ਆਮ ਚੋਣਾਂ ਮਗਰੋਂ ਮੋਰਾਰਜੀ ਦੇਸਾਈ ਦੀ ਪ੍ਰਧਾਨਗੀ ਹੇਠ ਜਨਤਾ ਪਾਰਟੀ ਦੀ ਸਰਕਾਰ ਬਣੀ। ਇਸ ਵੇਲੇ ਹੀ ਅਟਲ ਬਿਹਾਰੀ ਵਾਜਪਾਈ ਦੀ ਸਿਫ਼ਾਰਸ਼ ’ਤੇ ਮਹਿੰਦਰ ਕੌਰ ਨੂੰ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ।

ਹਰਚੰਦ ਸਿੰਘ ਜੇਜੀ ਦੀ ਧੀ ਮਾਤਾ ਮਹਿੰਦਰ ਕੌਰ ਦੇ ਖ਼ਾਨਦਾਨ ਵਿੱਚੋਂ ਅਮਰਜੀਤ ਸਿੰਘ ਜੇਜੀ ਕਹਿੰਦੇ ਹਨ ਕਿ ਅਟਲ ਬਿਹਾਰੀ ਵਾਜਪਾਈ ਦੀ ਸਿਫ਼ਾਰਸ਼ ਤੇ ਹੀ ‘ਰਾਜ ਮਾਤਾ’ ਨੂੰ ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਸੀਟ ਤੋਂ ਰਾਜ ਸਭਾ ਮੈਂਬਰ ਬਣਾਇਆ ਸੀ। ਉਸ ਤੋਂ ਬਾਅਦ ਉਹ ਜਨਤਾ ਪਾਰਟੀ ਵਿੱਚੋਂ ਵਾਪਸ ਕਾਂਗਰਸ ਵਿੱਚ ਨਹੀਂ ਆਏ, ਸਗੋਂ ਸਿਆਸਤ ਹੀ ਛੱਡ ਗਏ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All