ਲੇਖਾ-ਜੋਖਾ

ਪਟਿਆਲਾ ਹਲਕੇ ’ਤੇ ਸਭ ਤੋਂ ਵੱਧ ਸਮਾਂ ਕਾਬਜ਼ ਰਿਹੈ ਕੈਪਟਨ ਪਰਿਵਾਰ

ਪਟਿਆਲਾ ਹਲਕੇ ’ਤੇ ਸਭ ਤੋਂ ਵੱਧ ਸਮਾਂ ਕਾਬਜ਼ ਰਿਹੈ ਕੈਪਟਨ ਪਰਿਵਾਰ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 21 ਜਨਵਰੀ

ਸਾਲ 2002 ਦੀ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਪਟਿਆਲਾ ਸ਼ਹਿਰੀ ਦੀ ਵਿਧਾਨ ਸਭਾ ਸੀਟ ’ਤੇ ਕਾਬਜ਼ ਰਿਹਾ ਤੇ ਆਪਣੇ ਵਿਰੋਧੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਦਕਿ ਇਸ ਤੋਂ ਪਹਿਲਾਂ ਹੋਈਆਂ ਚੋਣਾਂ ਵਿਚ ਬ੍ਰਹਮ ਮਹਿੰਦਰਾ ਤੋਂ ਇਲਾਵਾ ਕੋਈ ਵੀ ਲਗਾਤਾਰ ਦੋ ਚੋਣਾਂ ਨਹੀਂ ਜਿੱਤ ਸਕਿਆ।

ਸਾਲ 2002 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਹਲਕੇ ਤੋਂ ਚੋਣ ਲੜ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰੂਪ ਸਿੰਘ ਸਹਿਗਲ ਨੂੰ ਹਰਾਇਆ ਸੀ। ਉਸ ਵੇਲੇ ਅਮਰਿੰਦਰ ਸਿੰਘ ਨੂੰ 46,750 ਤੇ ਸਰੂਪ ਸਿੰਘ ਸਹਿਗਲ ਨੂੰ 13,167 ਵੋਟਾਂ ਪਈਆਂ ਸਨ। ਇਸੇ ਤਰ੍ਹਾਂ 2007 ਵਿਚ ਕੈਪਟਨ ਨੇ ਸੁਰਜੀਤ ਸਿੰਘ ਕੋਹਲੀ ਨੂੰ ਵੀ ਵੱਡੇ ਫ਼ਰਕ ਨਾਲ ਹਰਾਇਆੇ ਉਸ ਵੇਲੇ ਉਨ੍ਹਾਂ ਦੀਆਂ 60,346 ਵੋਟਾਂ ਮੁਕਾਬਲੇ ਸੁਰਜੀਤ ਸਿੰਘ ਕੋਹਲੀ ਨੂੰ 27,596 ਵੋਟਾਂ ਪਈਆਂ ਸਨ। ਸਾਲ 2012 ਵਿਚ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸੁਰਜੀਤ ਸਿੰਘ ਕੋਹਲੀ ਨੂੰ ਹਰਾਇਆ। ਉਸ ਵੇਲੇ ਕੈਪਟਨ ਨੂੰ 66,041 ਤੇ ਸ੍ਰੀ ਕੋਹਲੀ ਨੂੰ 23,723 ਵੋਟਾਂ ਮਿਲੀਆਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣ ਲੜਨ ਲਈ 2014 ’ਚ ਅੰਮ੍ਰਿਤਸਰ ਚਲੇ ਗਏ ਜਿੱਥੇ ਉਨ੍ਹਾਂ ਅਰੁਣ ਜੇਤਲੀ ਨੂੰ ਬੁਰੀ ਤਰ੍ਹਾਂ ਹਰਾਇਆ। ਸਾਲ 2014 ਵਿੱਚ ਪਟਿਆਲਾ ਦੀ ਉੱਪ ਚੋਣ ਹੋਈ ਜਿਸ ਵਿਚ ਅਮਰਿੰਦਰ ਦੀ ਪਤਨੀ ਪਰਨੀਤ ਕੌਰ ਨੇ 52,967 ਵੋਟਾਂ ਹਾਸਲ ਕੀਤੀਆਂ ਤੇ ਉਸ ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਭਗਵਾਨ ਦਾਸ ਜੁਨੇਜਾ ਨੂੰ 29,685 ਵੋਟਾਂ ਪਈਆਂ।

ਇਸ ਦੇ ਨਾਲ ਹੀ ਜਦੋਂ 2017 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਸ ਵੇਲੇ ਕੈਪਟਨ ਨੂੰ 72,586 ਜਦਕਿ ਉਸ ਦੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ 20,179 ਵੋਟਾਂ ਮਿਲੀਆਂ, ਇੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਉਮੀਦਵਾਰ ਜਨਰਲ ਜੇ ਜੇ ਸਿੰਘ 11,677 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਹੀ ਰਿਹਾ। ਇਸ ਤੋਂ ਪਹਿਲਾਂ ਪਟਿਆਲਾ ਵਿਧਾਨ ਸਭਾ ਹਲਕੇ ਵਿਚ ਬ੍ਰਹਮ ਮਹਿੰਦਰਾ 1980 ਤੋਂ 1987 ਤੱਕ, ਉਸ ਤੋਂ ਬਾਅਦ ਗਵਰਨਰੀ ਰਾਜ ਤੇ ਉਸ ਤੋਂ ਬਾਅਦ 1992 ਤੋਂ 1997 ਤੱਕ ਪਟਿਆਲਾ ਸ਼ਹਿਰੀ ਸੀਟ ਤੋਂ ਵਿਧਾਇਕ ਰਹੇ। ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਤਿੰਨ ਵਾਰ ਕਾਬਜ਼ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਅੱਜ ਵੀ ਦਾਅਵੇ ਕਰ ਰਹੇ ਹਨ ਕਿ ਪਟਿਆਲਾ ਸੀਟ ਤੋਂ ਕੈਪਟਨ ਪਰਿਵਾਰ ਨੂੰ ਕੋਈ ਵੀ ਹਰਾਉਣ ਵਾਲਾ ਨਹੀਂ ਹੈ, ਜਦਕਿ ਵਿਰੋਧੀਆਂ ਨੇ ਅਮਰਿੰਦਰ ਨੂੰ ਇਸ ਸੀਟ ਤੋਂ ਹਰਾਉਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All