ਬ੍ਰਹਮ ਮਹਿੰਦਰਾ ਦੀ ਜੱਦੀ ਸੀਟ ਖੋਹ ਕੇ ਚੋਣ ਲੜੇ ਸੀ ਕੈਪਟਨ

1980 ਤੋਂ ਪਟਿਆਲਾ ਸ਼ਹਿਰੀ ਸੀਟ ਤੋਂ ਜਿੱਤਦੇ ਆ ਰਹੇ ਸਨ ਬ੍ਰਹਮ ਮਹਿੰਦਰਾ

ਬ੍ਰਹਮ ਮਹਿੰਦਰਾ ਦੀ ਜੱਦੀ ਸੀਟ ਖੋਹ ਕੇ ਚੋਣ ਲੜੇ ਸੀ ਕੈਪਟਨ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 24 ਜਨਵਰੀ

ਮੁੜ ਕਾਂਗਰਸ ਵਿੱਚ ਆ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‌ਸ਼ਹਿਰੀ ਸੀਟ ਬ੍ਰਹਮ ਮਹਿੰਦਰਾ ਤੋਂ ਜ਼ਬਰਦਸਤੀ ਖੋਹ ਕੇ ਚੋਣ ਲੜੀ ਸੀ, ਜਦਕਿ ਇਸ ਸੀਟ ਤੋਂ ਲਗਾਤਾਰ 1980 ਤੋਂ ਬ੍ਰਹਮ ਮਹਿੰਦਰਾ ਚੋਣ ਲੜਦੇ ਆ ਰਹੇ ਸਨ। ਇਸ ਤੋਂ ਬਾਅਦ ਬ੍ਰਹਮ ਮਹਿੰਦਰਾ ਤੇ ਅਮਰਿੰਦਰ ਦੇ ਰਿਸ਼ਤਿਆਂ ਵਿੱਚ ਕੁੜੱਤਣ ਭਰ ਗਈ, ਜੋ ਬਾਅਦ ਵਿੱਚ ਵੀ ਵੱਧਦੀ ਗਈ। ਇਨ੍ਹਾਂ ਦੇ ਜੱਦੀ ਘਰ ਆਹਮੋ-ਸਾਹਮਣੇ ਹੋਣ ਦੇ ਬਾਵਜੂਦ 14 ਸਾਲਾਂ ਤੱਕ ਬ੍ਰਹਮ ਮਹਿੰਦਰਾ ਤੇ ਅਮਰਿੰਦਰ ਇਕ-ਦੂਜੇ ਤੋਂ ਦੂਰ ਰਹੇ।

ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਹਮ ਮਹਿੰਦਰਾ ਨੇ 1980 ਵਿੱਚ ਭਾਰਤੀ ਜਨਤਾ ਪਾਰਟੀ ਦੇ ਸ਼ੰਭੂ ਪ੍ਰਸ਼ਾਦ ਨੂੰ ਹਰਾਇਆ ਸੀ, ਉਸ ਤੋਂ ਬਾਅਦ 1985 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰਾ ਸਿੰਘ ਕੋਹਲੀ ਨੂੰ ਹਰਾਇਆ। ਇਸ ਮਗਰੋਂ ਪੰਜਾਬ ਵਿੱਚ ਖਾੜਕੂਵਾਦ ਕਾਰਨ ਗਵਰਨਰੀ ਰਾਜ ਰਿਹਾ। 1992 ਵਿੱਚ ਖਾੜਕੂਵਾਦ ਦੌਰਾਨ ਬ੍ਰਹਮ ਮਹਿੰਦਰਾ ਨੂੰ ਕਾਂਗਰਸ ਨੇ ਟਿਕਟ ਦਿੱਤੀ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਉਸ ਵੇਲੇ ਬ੍ਰਹਮ ਮਹਿੰਦਰਾ ਨੇ ਆਜ਼ਾਦ ਉਮੀਦਵਾਰ ਕ੍ਰਿਸ਼ਨਾ ਕੁਮਾਰ ਨੂੰ ਹਰਾਇਆ ਸੀ। 1997 ਵਿੱਚ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਚੜ੍ਹਤ ਸੀ। ਇਸ ਵਾਰ ਕਾਂਗਰਸ ਵਿਰੁੱਧ ਲਹਿਰ ਹੋਣ ਕਰਕੇ ਬ੍ਰਹਮ ਮਹਿੰਦਰਾ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਕੋਹਲੀ ਤੋਂ ਹਾਰ ਗਏ ਸਨ।

ਉਸ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਣ ਗਏ ਤੇ ਉਨ੍ਹਾਂ ਬ੍ਰਹਮ ਮਹਿੰਦਰਾ ਦੀ ਜੱਦੀ ਸੀਟ ਪਟਿਆਲਾ ਸ਼ਹਿਰੀ ’ਤੇ ਕਬਜ਼ਾ ਕਰ ਲਿਆ ਜਿਸ ਮਗਰੋਂ ਬ੍ਰਹਮ ਮਹਿੰਦਰਾ ਤੇ ਕੈਪਟਨ ਅਮਰਿੰਦਰ ਵਿਚਾਲੇ ਮਾਹੌਲ ਅਣਸੁਖਾਵਾਂ ਹੋ ਗਿਆ। 2002 ਵਿੱਚ ਬ੍ਰਹਮ ਮਹਿੰਦਰਾ ਨੂੰ ਸਮਾਣਾ ਭੇਜ ਦਿੱਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All