ਇਰਾਨ ’ਤੇ ਹਮਲੇ ਦਾ ਵਿਰੋਧ ਕਰਨ ਦਾ ਸੱਦਾ
ਸੀ ਪੀ ਆਈ (ਐਮ-ਐਲ) ਲਿਬਰੇਸ਼ਨ ਨੇ ਇਜ਼ਰਾਈਲ ਤੇ ਅਮਰੀਕੀ ਹਮਲਾਵਰ ਗਰੁੱਪ ਵੱਲੋਂ ਇਰਾਨ ਉਤੇ ਸ਼ੁਰੂ ਕੀਤੇ ਇਕਪਾਸੜ ਹਮਲੇ ਦੀ ਨਿੰਦਾ ਕਰਦਿਆਂ ਭਾਰਤ ਸਰਕਾਰ ਤੋਂ ਇਸ ਹਮਲੇ ਦਾ ਵਿਰੋਧ ਕਰਨ ਦੀ ਮੰਗ ਕੀਤੀ ਹੈ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ...
ਸੀ ਪੀ ਆਈ (ਐਮ-ਐਲ) ਲਿਬਰੇਸ਼ਨ ਨੇ ਇਜ਼ਰਾਈਲ ਤੇ ਅਮਰੀਕੀ ਹਮਲਾਵਰ ਗਰੁੱਪ ਵੱਲੋਂ ਇਰਾਨ ਉਤੇ ਸ਼ੁਰੂ ਕੀਤੇ ਇਕਪਾਸੜ ਹਮਲੇ ਦੀ ਨਿੰਦਾ ਕਰਦਿਆਂ ਭਾਰਤ ਸਰਕਾਰ ਤੋਂ ਇਸ ਹਮਲੇ ਦਾ ਵਿਰੋਧ ਕਰਨ ਦੀ ਮੰਗ ਕੀਤੀ ਹੈ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਰੁਲਦੂ ਸਿੰਘ ਮਾਨਸਾ ਅਤੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਇਕ ਪਾਸੇ ਇਹ ਹਮਲਾਵਰ ਓਮਾਨ ਦੀ ਵਿਚੋਲਗੀ ਨਾਲ ਇਰਾਨ ਨਾਲ ਕਿਸੇ ਸਮਝੌਤੇ ਲਈ ਗੱਲ ਚਲਾ ਰਹੇ ਸਨ, ਪਰ ਦੂਜੇ ਪਾਸੇ ਚੱਲ ਰਹੀ ਗੱਲਬਾਤ ਦੇ ਦੌਰਾਨ ਹੀ ਉਨ੍ਹਾਂ ਨੇ ਕਥਿਤ ਧੋਖੇ ਨਾਲ ਇਰਾਨ ’ਤੇ ਵੱਡਾ ਮਿਜ਼ਾਇਲ ਹਮਲਾ ਕਰ ਦਿੱਤਾ ਹੈ। ਇਹ ਹਮਲਾ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਤੋਂ ਤੁਰੰਤ ਬਾਅਦ ਸ਼ੁਰੂ ਹੋਇਆ ਹੈ, ਇਸ ਲਈ ਸੰਸਾਰ ਦੀਆਂ ਜੰਗ ਵਿਰੋਧੀ ਸ਼ਕਤੀਆਂ ਇਸ ਜੰਗ ਲਈ ਮੋਦੀ ਦੀ ਮੋਨ ਸਹਿਮਤੀ ਨੂੰ ਵੀ ਜ਼ਿੰਮੇਵਾਰ ਮੰਨ ਰਹੀਆਂ ਹਨ, ਜੋ ਭਾਰਤ ਦੀ ਗੁੱਟ ਨਿਰਲੇਪ ਪਛਾਣ ਨੂੰ ਮਿੱਟੀ ਵਿੱਚ ਮਿਲਾ ਦੇਣ ਦੇ ਤੁਲ ਹੈ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹਾਲੇ ਤੱਕ ਇਰਾਨ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ, ਬਲਕਿ ਇਸ ਲਈ ਦੁਨੀਆ ਭਰ ਦੇ ਤੇਲ ਅਤੇ ਹੋਰ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਟਰੰਪ ਸਰਕਾਰ ਜ਼ਿੰਮੇਵਾਰ ਹੈ। ਇਸ ਲਈ ਸੰਸਾਰ ਦੀਆਂ ਤਮਾਮ ਅਮਨ ਪਸੰਦ ਸਰਕਾਰਾਂ ਅਤੇ ਲੋਕ ਸੰਗਠਨਾਂ ਨੂੰ ਇਸ ਜੰਗ ਨੂੰ ਰੁਕਵਾਉਣ ਲਈ ਹਮਲਾਵਰ ਇਜ਼ਰਾਈਲ ਅਮਰੀਕਾ ਗਰੁੱਪ ਦਾ ਹਰ ਸੰਭਵ ਢੰਗ ਨਾਲ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।

