ਭਰਾ ਨੂੰ ਗੋਲੀ ਮਾਰਨ ਵਾਲਾ ਅਸਲੇ ਸਣੇ ਕਾਬੂ

ਭਰਾ ਨੂੰ ਗੋਲੀ ਮਾਰਨ ਵਾਲਾ ਅਸਲੇ ਸਣੇ ਕਾਬੂ

ਅਸਲੇ ਸਮੇਤ ਕਾਬੂ ਕੀਤਾ ਮੁਲਜ਼ਮ ਪੁਲੀਸ ਹਿਰਾਸਤ ਵਿੱਚ।

ਸੁਭਾਸ਼ ਚੰਦਰ
ਸਮਾਣਾ, 2 ਜੁਲਾਈ

ਗਾਜੇਵਾਸ ਪੁਲੀਸ ਨੇ ਬੀਤੀ ਕੱਲ੍ਹ ਨਾਕੇ ਦੌਰਾਨ ਇਕ ਵਿਅਕਤੀ ਨੂੰ ਦੇਸੀ ਕੱਟਾ (ਪਿਸਤੌਲ) ਸਮੇਤ ਕਾਬੂ ਕਰਕੇ ਉਸਨੂੰ ਅਦਾਲਤਾ ਵਿੱਚ ਪੇਸ਼ ਕੀਤਾ ਗਿਆ ਜਿਸ ’ਤੇ ਅਦਾਲਤ ਨੇ ਉਸਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਦੀ ਪਛਾਣ ਜਗਦੀਸ਼ ਸਿੰਘ ਵਾਸੀ ਤਲਵੰਡੀ ਮਲਕ ਵਜੋਂ ਹੋਈ। ਜੋ ਪਿਛਲੇ ਕਈ ਦਿਨਾਂ ਤੋਂ ਆਪਣੇ ਭਰਾ ਨਾਲ ਮਾਮੂਲੀ ਵਿਵਾਦ ਹੋਣ ਤੋਂ ਬਾਅਦ ਦੇਸੀ ਕੱਟਾ (ਪਿਸਤੌਲ) ਨਾਲ ਗੋਲੀ ਚਲਾਉਣ ਤੋਂ ਬਾਅਦ ਸਮੇਤ ਪਿਸਤੌਲ ਫਰਾਰ ਹੋ ਗਿਆ ਸੀ ਅਤੇ ਉਸ ਸਮੇਂ ਪਿਸਤੌਲ ਦੀ ਗੋਲੀ ਉਸਦੇ ਭਰਾ ਮਨਦੀਪ ਸਿੰਘ ਦੀ ਬਾਂਹ ’ਤੇ ਵੱਜੀ ਸੀ। ਜਿਸਨੂੰ ਵਾਰਸਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਸੀ ਅਤੇ ਮਨਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਪੁਲੀਸ ਨੇ ਜਗਦੀਸ਼ ਸਿੰਘ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਕਰਨ ’ਤੇ ਨਾਜਾਇਜ਼ ਅਸਲਾ ਰੱਖਣ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਜਗਦੀਸ਼ ਸਿੰਘ ਨੇ ਮੰਨਿਆ ਕਿ ਉਹ ਦੇਸੀ ਕੱਟਾ (ਪਿਸਤੌਲ ਤੇ ਕਾਰਤੂਸ) ਯੂ.ਪੀ. ਤੋਂ ਪੰਜ ਹਜ਼ਾਰ ਰੁਪਏ ਵਿੱਚ ਤੂੜੀ ਵਾਸੀ ਮਸ਼ੀਨ ’ਤੇ ਲੈ ਕੇ ਆਇਆ ਸੀ ਜਿਸਦੀ ਵਰਤੋਂ ਉਸਨੇ ਪਿਛਲੇ ਦਿਨੀਂ ਆਪਣੇ ਭਰਾ ਖ਼ਿਲਾਫ਼ ਘਰੇਲੂ ਝਗੜੇ ਦੌਰਾਨ ਕੀਤੀ ਸੀ। ਇਸ ਸਬੰਧੀ ਗਾਜੇਵਾਸ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੱਛਗਿੱਛ ਲਈ ਰਿਮਾਂਡ ਲਿਆ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸਨੇ ਪਿਸਤੌਲ ਨਾਲ ਕੋਈ ਹੋਰ ਵਾਰਦਾਤ ਤਾਂ ਨਹੀਂ ਕੀਤੀ।

ਮੁਫ਼ਤ ਇਨਵਰਟਰ ਠੀਕ ਕਰਾਉਣ ਲਈ ਮਿਸਤਰੀ ਨੂੰ ਬਣਾਇਆ ਬੰਧਕ

ਨਾਭਾ (ਜੈਸਮੀਨ ਭਾਰਦਵਾਜ) ਪਿੰਡ ਚੌਧਰੀ ਮਾਜਰਾ ਵਿੱਚ ਇਨਵਰਟਰ ਠੀਕ ਕਰਨ ਗਏ ਮਿਸਤਰੀ ਨੂੰ ਗਾਹਕ ਨੇ ਕਥਿਤ ਇਸ ਗੱਲ ਲਈ ਬੰਧਕ ਬਣਾ ਲਿਆ ਕਿ ਉਹ ਇਨਵਰਟਰ ਮੁਫ਼ਤ ਵਿੱਚ ਠੀਕ ਕਰੇ। ਹਾਲਾਂਕਿ ਮਿਸਤਰੀ ਮੁਤਾਬਿਕ ਇਨਵਰਟਰ ਦੀ ਵਾਰੰਟੀ ਦੀ ਮਿਆਦ ਪੂਰੀ ਹੋ ਚੁੱਕੀ ਸੀ। ਜਦੋ ਪੁਲੀਸ ਮੌਕੇ ’ਤੇ ਮਿਸਤਰੀ ਨੂੰ ਛੁਡਾਉਣ ਗਈ ਤਾਂ ਕਥਿਤ ਮੁਲਜ਼ਮਾਂ ਵੱਲੋਂ ਪੁਲੀਸ ਨਾਲ ਵੀ ਦੁਰਵਿਹਾਰ ਕੀਤਾ ਗਿਆ। ਇਸ ਮਾਮਲੇ ਦੀ ਪੜਤਾਲ ਕਰ ਰਹੇ ਸਦਰ ਪੁਲੀਸ ਥਾਣੇ ਤੋਂ ਲਾਭ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਮਰਨਪ੍ਰੀਤ ਸਿੰਘ ਨੂੰ ਜਦੋ ਮਿਸਤਰੀ ਕਰਮਜੀਤ ਸਿੰਘ ਨੇ ਮੁਫ਼ਤ ਵਿੱਚ ਇਨਵਰਟਰ ਠੀਕ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਆਪਣੇ ਚਾਚੇ ਸੁਰਿੰਦਰ ਸਿੰਘ ਨਾਲ ਮਿਲ ਕੇ ਉਸਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਸਬੰਧੀ ਪੀੜਤ ਵੱਲੋਂ ਇਤਲਾਹ ਮਿਲਣ ’ਤੇ ਜਦੋ ਪੁਲੀਸ ਉਥੇ ਪਹੁੰਚੀ ਤਾਂ ਮੁਲਜ਼ਮਾਂ ਨੇ ਪੁਲੀਸ ਮੁਲਾਜ਼ਮ ’ਤੇ ਵੀ ਕਥਿਤ ਰਾਡ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਮਿਸਤਰੀ ਕਰਮਜੀਤ ਸਿੰਘ ਨੂੰ ਆਜ਼ਾਦ ਕਰਵਾਕੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਨਾਭਾ ਜੇਲ੍ਹ ਵਿੱਚੋ 6 ਮੋਬਾਈਲ ਬਰਾਮਦ

ਨਾਭਾ (ਨਿੱਜੀ ਪੱਤਰ ਪ੍ਰੇਰਕ) ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਦੀ ਇੱਕੋ ਬੈਰਕ ’ਚੋਂ 6 ਮੋਬਾਈਲ ਬਰਾਮਦ ਕੀਤੇ ਗਏ। ਬੈਰਕ ਨੰਬਰ 3 ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਇਲਾਵਾ ਇਕ ਮੋਬਾਈਲ ਬੈਰਕ ਦੇ ਇਸ਼ਨਾਨਘਰ ਕੋਲ ਮਿੱਟੀ ’ਚ ਦੱਬਿਆ ਮਿਲਿਆ। ਕੋਰੋਨਾ ਮਹਾਮਾਰੀ ਦੇ ਚੱਲਦੇ ਮਾਰਚ ਤੋਂ ਜੇਲ੍ਹਾਂ ’ਚ ਮੁਲਾਕਾਤਾਂ ਦਾ ਕੰਮ ਬੰਦ ਹੈ। ਪੁਲੀਸ ਵੱਲੋਂ ਤਿੰਨ ਕੈਦੀਆਂ ਤੇ ਤਿੰਨ ਹਵਾਲਾਤੀਆਂ ਸਮੇਤ ਹੋਰ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All