ਬ੍ਰਹਮ ਮਹਿੰਦਰਾ ਨੇ ਪੰਚਾਇਤਾਂ ਨੂੰ ਵੰਡੀਆਂ ਢਾਈ ਕਰੋੜ ਦੀਆਂ ਗਰਾਂਟਾਂ

ਬ੍ਰਹਮ ਮਹਿੰਦਰਾ ਨੇ ਪੰਚਾਇਤਾਂ ਨੂੰ ਵੰਡੀਆਂ ਢਾਈ ਕਰੋੜ ਦੀਆਂ ਗਰਾਂਟਾਂ

ਬ੍ਰਹਮ ਮਹਿੰਦਰਾ ਤੋਂ ਆਲੋਵਾਲ ਦੀ ਪੰਚਾਇਤ ਗਰਾਂਟ ਹਾਸਲ ਕਰਦੀ ਹੋਈ। ਮੋਹਿਤ ਮਹਿੰਦਰਾ ਵੀ ਨਾਲ ਹਨ।

ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਪਰੈਲ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿਚਲੇ ਪਿੰਡਾਂ ਦੇ ਵਿਕਾਸ ਅਤੇ ਸੁਧਾਰ ਲਈ ਕਈ ਪੰਚਾਇਤਾਂ ਨੂੰ ਢਾਈ ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ। ਇਸ ਦੌਰਾਨ ਹਲਕੇ ਦੇ ਲੋਕਾਂ ਦੇ ਦੁੱਖ ਦਰਦ ਸੁਣਕੇ ਅਜਿਹੇ ਲੋਕ ਮਸਲਿਆਂ ਦਾ ਹੱਲ ਕਰਨ ਕਰਕੇ ਲੋਕ ਮਨਾ ’ਤੇ ਨਿਵੇਕਲੀ ਥਾਂ ਬਣਾ ਚੁੱਕੇ ਮੰਤਰੀ ਦੇ ਪੁੱਤਰ ਅਤੇ ਯੂਥ ਕਾਂਗਰਸ ਦੇ ਸੂੁਬਾਈ ਜਨਰਲ ਸਕੱਤਰ ਮੋਹਿਤ ਮਹਿੰਦਰਾ ਅਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਤੇ ਮੰਤਰੀ ਦੇ ਪੀਏ ਬਹਾਦਰ ਖਾਨ, ਵੀ ਵਿਸ਼ੇਸ਼ ਤੌਰ ’ਤੇ ਨਾਲ ਰਹੇ। ਪੰਚਾਇਤਾਂ ਨੂੰ ਦਿੱਤੀਆਂ ਗਈਆਂ ਗਰਾਂਟਾਂ ਦੌਰਾਨ ਮਹਿੰਦਰਾ ਪਰਿਵਾਰ ਦੇ ਅਤਿ ਕਰੀਬੀ ਮੰਨੇ ਜਾਂਦੇ ਤੇ ਹਲਕੇ ਦੇ ਚਰਚਿਤ ਨੌਜਵਾਨ ਕਾਂਗਰਸ ਆਗੂ ਮਦਨ ਭਾਰਦਵਾਜ ਦੇ ਜੱਦੀ ਪਿੰਡ ਆਲੋਵਾਲ ਦੀ ਪੰਚਾਇਤ ਨੂੰ ਸਭ ਤੋਂ ਵੱਧ, 15.50 ਲੱਖ ਰੁਪਏ ਦੀ ਗਰਾਂਟ ਮਿਲੀ ਹੈ। ਇਸ ਸਬੰਧੀ ਮੰਤਰੀ ਤੋਂ ਇਹ ਚੈੱਕ ਮਦਨ ਭਾਰਦਵਾਜ ਸਮੇਤ ਸਰਪੰਚ ਪ੍ਰਮੋਦ ਭਾਰਦਵਾਜ, ਪੰਚ ਮਹਿੰਦਰਪਾਲ, ਪਿਆਰਾ ਸਿੰਘ ਤੇ ਕਾਕਾ ਸਿੰਘ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਪਿੰਡ ਸਿੱਧੂਵਾਲ ਲਈ ਸਾਬਕਾ ਚੇਅਰਮੈਨ ਸੁਖਪਾਲ ਸਿੱਧੂਵਾਲ਼ ਤੇ ਸਰਪੰਚ ਤਰਸੇਮ ਸਿੰਘ ਨੂੰ ਦਸ ਲੱਖ, ਨੌਜਵਾਨ ਆਗੂ ਰੋਮੀ ਸਿੰਬੜੋ ਦੇ ਪਿੰਡ ਸਿੰਬੜੋ ਨੂੰ ਦਸ ਲੱਖ ਗਰਾਂਟ ਮਿਲੀ, ਜੋ ਰੋਮੀ ਅਤੇ ਸਰਪੰਚ ਲਖਵਿੰਦਰ ਸਿੰਘ ਆਦਿ ਨੇ ਪ੍ਰਾਪਤ ਕੀਤੀ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸ਼ਿਆਰ ਸਿੰਘ ਕੈਦੂਪੁਰ ਸਮੇਤ ਧਨੌਰੀ, ਰੋਹਟੀ ਮੌੜਾਂ, ਮੰਡੌੜ, ਸ਼ਮਲਾ, ਮਾਜਰੀ ਅਕਾਲੀਆਂ ਤੇ ਲਚਕਾਣੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਮੰਤਰੀ ਨੇ 10-10 ਲੱਖ ਮਿਲੇ। ਅਜਨੌਦਾ ਕਲਾਂ ਨੂੰ ਪੇਧਨ 8-8, ਜਦਕਿ ਅਮਨ ਵਿਹਾਰ ਦੇ ਸਰਪੰਚ ਮਲਕੀਤ ਭਾਈਆ ਸਮੇਤ ਬਖਸ਼ੀਵਾਲ਼ਾ, ਧਨੌਰਾ, ਰਾਮਗੜ੍ਹ ਛੰਨਾ, ਰੋਹਟੀ ਬਸਤਾ ਤੇ ਹਿਆਣਾ ਕਲਾਂ ਨੂੰ ਪੰਜ ਪੰਜ ਲੱਖ ਦੀ ਗਰਾਂਟ ਹਾਸਲ ਹੋਈ। ਫਤਿਹਪੁਰ ਛੰਨਾ ਨੂੰ 4 ਲੱਖ ਦਾ ਚੈੱਕ ਦਿੱਤਾ ਗਿਆ। ਮਦਨ ਭਾਰਦਵਾਜ, ਮਲਕੀਤ ਭਾਈਆ, ਰੋਮੀ ਸਿੰਬੜੋ, ਹੁਸ਼ਿਆਰ ਕੈਦੂਪੁਰ, ਰਣਧੀਰ ਖਲੀਫੇਵਾਲਾ ਰਘਵੀਰ ਖੱਟੜਾ, ਹਰਜਸਪਾਲ ਮੰਡੌੜ, ਦਰਸ਼ਨ ਸਿੰਘ ਸਰਪੰਚ, ਜੱਗੀ ਸਰਪੰਚ, ਅਜਾਇਬ ਸਿੰਘ ਸਰਪੰਚ, ਜਰਨੈਲ ਸਿੰਘ ਸਰਪੰਚ, ਪ੍ਰਮੋਦ ਸਰਪੰਚ, ਗੁਰਿੰਦਰ ਸਿੰਘ ਸਰਪੰਚ, ਹੈਪੀ ਸਰਪੰਚ, ਸੁਖਵਿੰਦਰ ਸਰਪੰਚ, ਜਸਵੰਤ ਸਰਪੰਚ, ਗੁਰਜੀਤ ਫਤਿਹਪੁਰ ਤੇ ਕਰਮਜੀਤ ਲਚਕਾਣੀ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All