ਪੁਸਤਕ ‘ਸੰਵੇਦਨਾ ਤੋਂ ਗੂੰਗੇ ਵਿਰਲਾਪ ਤੱਕ’ ਰਿਲੀਜ਼
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਫਰੈਂਡਜ਼ ਆਫ਼ ਸੋਸ਼ਲਿਜ਼ਮ ਵੱਲੋਂ, ਇੰਡੋ ਪੰਜਾਬ ਸਾਹਿਤ ਅਕੈਡਮੀ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਚਿੰਤਕ ਅਤੇ ਸ਼ਾਇਰ ਸਤਨਾਮ ਚਾਨਾ ਦੀ ਪੁਸਤਕ ‘ਸੰਵੇਦਨਾ ਤੋਂ ਗੂੰਗੇ ਵਿਰਲਾਪ ਤੱਕ’ ਦਾ ਲੋਕ ਅਰਪਣ ਸਮਾਰੋਹ ਕੀਤਾ ਗਿਆ ਅਤੇ ਪੁਸਤਕ ’ਤੇ ਵਿਚਾਰ-ਚਰਚਾ...
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਫਰੈਂਡਜ਼ ਆਫ਼ ਸੋਸ਼ਲਿਜ਼ਮ ਵੱਲੋਂ, ਇੰਡੋ ਪੰਜਾਬ ਸਾਹਿਤ ਅਕੈਡਮੀ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਚਿੰਤਕ ਅਤੇ ਸ਼ਾਇਰ ਸਤਨਾਮ ਚਾਨਾ ਦੀ ਪੁਸਤਕ ‘ਸੰਵੇਦਨਾ ਤੋਂ ਗੂੰਗੇ ਵਿਰਲਾਪ ਤੱਕ’ ਦਾ ਲੋਕ ਅਰਪਣ ਸਮਾਰੋਹ ਕੀਤਾ ਗਿਆ ਅਤੇ ਪੁਸਤਕ ’ਤੇ ਵਿਚਾਰ-ਚਰਚਾ ਕੀਤੀ। ਮੁੱਖ ਮਹਿਮਾਨ ਵਜੋਂ ਉੱਘੇ ਚਿੰਤਕ ਅਤੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ ਸ਼ਾਮਲ ਹੋਏ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਪ੍ਰੋ. ਬਾਵਾ ਸਿੰਘ ਅਤੇ ਆਈ ਡੀ ਸੀ ਸੈਂਟਰ ਚੰਡੀਗੜ੍ਹ ਵਿੱਚ ਸਹਾਇਕ ਪ੍ਰੋਫੈਸਰ ਕੰਵਲਜੀਤ ਸਿੰਘ ਨੇ ਬਤੌਰ ਬੁਲਾਰੇ ਵਜੋਂ ਹਿੱਸਾ ਲਿਆ। ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਚਿਰਾਂ ਬਾਅਦ ਪੰਜਾਬ ਦੇ ਚਿੰਤਕ ਧਰਾਤਲ ’ਤੇ ਅਜਿਹੀ ਪੁਸਤਕ ਆਈ ਹੈ, ਜੋ ਜੀਵ-ਵਿਗਿਆਨਕ ਨਜ਼ਰੀਏ ਤੋਂ ਮਨੁੱਖੀ ਵਿਕਾਸ ਦੇ ਇਤਿਹਾਸਕ ਕ੍ਰਮ ਨੂੰ ਨਵੇਂ ਸੰਦਰਭਾਂ ਵਿੱਚ ਵੇਖਦੀ ਤੇ ਪਰਖਦੀ ਹੈ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਬੁਨਿਆਦੀ ਸਵਾਲ ਚੁੱਕਦੀ ਹੈ ਕਿ ਜਦੋਂ ਕੁਦਰਤ ਕੋਲ ਹਰ ਜੀਵ ਲਈ ਪ੍ਰਚਾਰ ਖ਼ੁਰਾਕ ਹੈ, ਤਾਂ ਮਨੁੱਖ ਹੀ ਇਸ ਧਰਤੀ ’ਤੇ ਭੁੱਖਾ ਕਿਉਂ ਮਰ ਰਿਹਾ ਹੈ। ਇਸ ਮੌਕੇ ਪ੍ਰੋ. ਬਾਵਾ ਸਿੰਘ, ਬਾਣੀ ਵਿਚਾਰ ਚੇਤਨਾ ਮੰਚ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਰਮੀਤ ਕੱਲਰਮਾਜਰੀ, ਜਨਰਲ ਸਕੱਤਰ ਡਾ. ਸੰਤੋਖ ਸੁੱਖੀ ਅਤੇ ਸਰਬਜੀਤ ਓਖਲਾ ਨੇ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਡੀ ਟੀ ਐੱਫ ਆਗੂ ਦਵਿੰਦਰ ਪੂਨੀਆ, ਡਾ. ਦਵਿੰਦਰ ਕੌਰ, ਬਲਵਿੰਦਰ ਭੱਟੀ ਤੇ ਜਗਪਾਲ ਚਹਿਲ ਨੇ ਪੁਸਤਕ ਰਿਲੀਜ਼ ਕੀਤੀ।

