DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਯੂਨੀਵਰਸਿਟੀ ’ਚ ਪੁਸਤਕ ਮੇਲੇ ਤੇ ਸਾਹਿਤ ਉਤਸਵ ਦਾ ਆਗਾਜ਼

ਪੰਜਾਬੀ ਯੂਨੀਵਰਸਿਟੀ ਵਿੱਚ 12ਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਸ਼ੁਰੂ ਹੋ ਗਿਆ ਹੈ। ਮੇਲੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਨਾਮਵਰ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਹਿੱਸਾ ਲੈ ਰਹੇ ਹਨ। ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵੱਲੋਂ ਕਰਵਾਏ...

  • fb
  • twitter
  • whatsapp
  • whatsapp
featured-img featured-img
ਪੁਸਤਕ ਮੇਲੇ ਦਾ ਉਦਘਾਟਨ ਕਰਦੇ ਹੋਏ ਵਾਈਸ ਚਾਂਸਲਰ ਡਾ. ਜਗਦੀਪ ਸਿੰਘ।
Advertisement

ਪੰਜਾਬੀ ਯੂਨੀਵਰਸਿਟੀ ਵਿੱਚ 12ਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਸ਼ੁਰੂ ਹੋ ਗਿਆ ਹੈ। ਮੇਲੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਨਾਮਵਰ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਹਿੱਸਾ ਲੈ ਰਹੇ ਹਨ। ਪਬਲੀਕੇਸ਼ਨ ਬਿਊਰੋ ਅਤੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਕਰਦਿਆਂ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੁਸਤਕ ਮੇਲਾ ਸਿਰਫ਼ ਕਿਤਾਬਾਂ ਦੀ ਪ੍ਰਦਰਸ਼ਨੀ ਨਹੀਂ ਹੁੰਦਾ, ਸਗੋਂ ਪਾਠਕਾਂ ਅਤੇ ਗਿਆਨ ਦੇ ਭੰਡਾਰ ਵਿਚਕਾਰ ਇੱਕ ਜੀਵੰਤ ਰਿਸ਼ਤਾ ਕਾਇਮ ਕਰਨ ਦਾ ਸਬੱਬ ਵੀ ਹੁੰਦਾ ਹੈ। ਡਿਜੀਟਲ ਯੁੱਗ ਦੇ ਬਾਵਜੂਦ ਕਿਤਾਬਾਂ ਦੇ ਪ੍ਰਤੱਖ ਹਾਰਡ ਕਾਪੀ ਰੂਪ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ, ਜੋ ਵਿਦਿਆਰਥੀਆਂ ਅਤੇ ਖੋਜਾਰਥੀਆਂ ਵਿੱਚ ਡੂੰਘੀ ਪੜ੍ਹਨ-ਰੁਚੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮਨੋਰਥ ਹੈ ਅਤੇ ਇਹ ਮੇਲਾ ਉਸੇ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ। ਇਸ ਵਿਸ਼ਾਲ ਸਮਾਗਮ ਦਾ ਆਰੰਭਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਵੱਲੋਂ ਗੁਰਬਾਣੀ ਕੀਰਤਨ ਨਾਲ ਹੋਇਆ। ਉੱਘੇ ਲੇਖਕ ਤੇ ਅਨੁਵਾਦਕ ਜੰਗ ਬਹਾਦਰ ਗੋਇਲ ਨੇ ਮੁੱਖ ਭਾਸ਼ਣ ਵਿਚ ਕਿਹਾ ਕਿ ਪੁਸਤਕ ਮੇਲੇ ਵਿਸ਼ਵ ਸਾਹਿਤ ਦੇ ਝਰੋਖੇ ਹੁੰਦੇ ਹਨ, ਕਿਤਾਬਾਂ ਪੜ੍ਹਨਾ ਕੇਵਲ ਸ਼ੌਕ ਨਹੀਂ, ਸਗੋਂ ਜੀਵਨ ਜਿਊਣ ਦੀ ਇੱਕ ਤਹਿਜ਼ੀਬ ਹੈ।

ਮੁੱਖ ਮਹਿਮਾਨ ਸਾਹਿਤ ਅਕਾਦਮੀ ਐਵਾਰਡੀ ਪ੍ਰੋ. ਵਰਿਆਮ ਸੰਧੂ ਨੇ ਕਿਹਾ ਕਿ ਮੇਲੇ ਸਿਰਫ਼ ਭੀੜ ਦਾ ਨਾਂ ਨਹੀਂ ਹੁੰਦੇ, ਸਗੋਂ ਵਿਚਾਰਾਂ ਦੇ ਸਾਂਝੇ ਵਿਹੜੇ ਹੁੰਦੇ ਹਨ। ਇਸ ਪੁਸਤਕ ਮੇਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਨਵੀਂ ਪੀੜ੍ਹੀ ਅੰਦਰ ਅਜੇ ਵੀ ਪੜ੍ਹਨ ਦੀ ਚੇਟਕ ਜਿਊਂਦੀ ਹੈ। ਵਿਸ਼ੇਸ਼ ਮਹਿਮਾਨ ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੁਸਤਕ ਸੱਭਿਆਚਾਰ ਨੂੰ ਬਚਾਉਣਾ ਇੱਕ ਵੱਡੀ ਚੁਣੌਤੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਪ੍ਰਕਾਸ਼ਕਾਂ ਨੂੰ ਇਕੱਠਾ ਕਰਨਾ ਇੱਕ ਸੁਖਦ ਅਹਿਸਾਸ ਹੈ। ਇਸ ਮੌਕੇ ਸਰਦਾਰ ਪੰਛੀ, ਓਮ ਪ੍ਰਕਾਸ਼ ਗਾਸੋ, ਕਿਰਪਾਲ ਸਿੰਘ ਪੰਨੂ, ਕਾਨਾ ਸਿੰਘ ਅਤੇ ਡਾ. ਕਮਲੇਸ਼ ਉੱਪਲ ਦਾ ਸਨਮਾਨ ਕੀਤਾ ਗਿਆ। ਮੇਲੇ ਵਿੱਚ ਲਾਏ ਗਏ 111 ਸਟਾਲਾਂ ’ਚੋਂ 89 ਪੁਸਤਕਾਂ ਲਈ ਤੇ ਬਾਕੀਆਂ ’ਚ ਖਾਣ-ਪੀਣ ਅਤੇ ਹੋਰ ਵੰਨਗੀਆਂ ਸ਼ਾਮਲ ਹਨ। ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਲਾਏ 4 ਸਟਾਲਾਂ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ 800 ਤੋਂ ਵੱਧ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

Advertisement

ਮੇਲੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ ਅਤੇ ਪਸੰਦੀਦਾ ਪੁਸਤਕਾਂ ਖਰੀਦੀਆਂ। ਇਹ ਸਮਾਗਮ ਯੂਨੀਵਰਸਿਟੀ ਦੇ ਭਾਸ਼ਾਵਾਂ ਨਾਲ ਸਬੰਧਤ ਅਤੇ ਹੋਰ ਵਿਭਾਗਾਂ ਤੋਂ ਇਲਾਵਾ ਵੇਰਕਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਾਰੇ ਦਿਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿੱਚ ਮਾਹਿਰ ਵਿਦਵਾਨ ਹਿੱਸਾ ਲੈਣਗੇ।

Advertisement

ਇਸ ਮੌਕੇ ਡੀਨ ਅਕਾਦਮਿਕ ਡਾ. ਜਸਵਿੰਦਰ ਬਰਾੜ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਸਮੇਤ ਹੋਰ ਵੀ ਮੌਜੂਦ ਸਨ।

Advertisement
×