ਨਹਿਰ ’ਚ ਡਿੱਗੇ ਨੌਜਵਾਨ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ ਸਮਾਣਾ, 17 ਜੂਨ ਇੱਥੇ ਦੋ ਦਿਨ ਪਹਿਲਾਂ ਬਾਂਦਰਾਂ ਨੂੰ ਛੋਲੇ ਪਾਉਂਦੇ ਸਮੇਂ ਪੈਰ ਤਿਲਕਣ ਨਾਲ ਨਹਿਰ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਲਾਸ਼ ਪਿੰਡ ਜੋਗੇਵਾਲ ਨੇੜੇ ਭਾਖੜਾ ਨਹਿਰ ’ਚੋਂ ਮਿਲ ਗਈ ਹੈ। ਜਾਂਚ ਅਧਿਕਾਰੀ ਰਾਮ ਨਗਰ ਪੁਲੀਸ ਦੇ...
Advertisement
ਪੱਤਰ ਪ੍ਰੇਰਕ
ਸਮਾਣਾ, 17 ਜੂਨ
Advertisement
ਇੱਥੇ ਦੋ ਦਿਨ ਪਹਿਲਾਂ ਬਾਂਦਰਾਂ ਨੂੰ ਛੋਲੇ ਪਾਉਂਦੇ ਸਮੇਂ ਪੈਰ ਤਿਲਕਣ ਨਾਲ ਨਹਿਰ ਵਿੱਚ ਡਿੱਗੇ 22 ਸਾਲਾ ਨੌਜਵਾਨ ਦੀ ਲਾਸ਼ ਪਿੰਡ ਜੋਗੇਵਾਲ ਨੇੜੇ ਭਾਖੜਾ ਨਹਿਰ ’ਚੋਂ ਮਿਲ ਗਈ ਹੈ। ਜਾਂਚ ਅਧਿਕਾਰੀ ਰਾਮ ਨਗਰ ਪੁਲੀਸ ਦੇ ਏਐੱਸਆਈ ਗੁਰਬਾਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ (22) ਦੇ ਪਿਤਾ ਸੁਖਵਿੰਦਰ ਸਿੰਘ ਵਾਸੀ ਪਿੰਡ ਨਿਜਾਮਣੀ ਵਾਲਾ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਬਿਆਨ ਅਨੁਸਾਰ 14 ਜੂਨ ਨੂੰ ਸਮਾਣਾ ’ਚ ਘਰ ਦਾ ਸਾਮਾਨ ਖਰੀਦ ਕੇ ਵਾਪਸ ਆ ਰਿਹਾ ਉਸ ਦਾ ਪੁੱਤਰ ਪਟਿਆਲਾ ਰੋਡ ਸਥਿਤ ਨਹਿਰ ਦੇ ਪੁਲ ਨੇੜੇ ਬੈਠ ਕੇ ਬਾਂਦਰਾਂ ਨੂੰ ਛੋਲੇ ਪਾਉਣ ਲੱਗਿਆ। ਇਸ ਦੌਰਾਨ ਅਚਾਨਕ ਪੈਰ ਫਿਸਲਣ ਨਾਲ ਉਹ ਨਹਿਰ ’ਚ ਡਿੱਗ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਸਹਾਇਤਾ ਨਾਲ ਪਿੰਡ ਜੋਗੇਵਾਲ ਨੇੜਿਓਂ ਨਹਿਰ ’ਚੋਂ ਲਾਸ਼ ਬਰਾਮਦ ਕਰ ਲਈ ਹੈ। ਪੁਲੀਸ ਅਨੁਸਾਰ ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਬੱਚਾ ਹੈ।
Advertisement
×