DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਨੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਾਨੂੰਨ ਬਣਾਏ: ਗਾਂਧੀ

ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਾਰਨ ਦੁਨੀਆ ਸੰਕਟ ਵਿਚ ਪੈ ਰਹੀ ਹੈ, ਜਿਸ ਕਰਕੇ ਕਈ ਸਾਰੇ ਮੁਲਕਾਂ ਵਿਚ ਇਸ ਵੇਲੇ ਮਾਨਵਤਾ ਦਾ ਕਤਲ ਹੋ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਭਾਰਤੀ...

  • fb
  • twitter
  • whatsapp
  • whatsapp
Advertisement

ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਾਰਨ ਦੁਨੀਆ ਸੰਕਟ ਵਿਚ ਪੈ ਰਹੀ ਹੈ, ਜਿਸ ਕਰਕੇ ਕਈ ਸਾਰੇ ਮੁਲਕਾਂ ਵਿਚ ਇਸ ਵੇਲੇ ਮਾਨਵਤਾ ਦਾ ਕਤਲ ਹੋ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਭਾਰਤ ਦੇ ਪੂੰਜੀਪਤੀਆਂ ਨੂੰ ਲਾਭ ਪਹੁੰਚਾ ਰਹੀਆਂ ਹਨ। ਡਾ. ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਭਾਰਤ ਦੇ ਪੂੰਜੀਪਤੀਆਂ ਨੂੰ ਖ਼ੁਸ਼ਹਾਲ ਕਰਨ ਲਈ ਨੀਤੀਆਂ ਬਣਾ ਰਹੇ ਹਨ, ਜੋ ਵੀ ਅੱਜ ਤੱਕ ਕਾਨੂੰਨ ਸੋਧੇ ਗਏ ਹਨ ਜਾਂ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਦੀ ਕਿਸੇ ਵੀ ਭਾਰਤੀ ਨੇ ਜਾਂ ਕਿਸੇ ਸੰਸਥਾ ਨੇ ਮੰਗ ਨਹੀਂ ਕੀਤੀ ਸੀ, ਉਹ ਸਾਰੇ ਹੀ ਕਾਨੂੰਨ ਸੋਧੇ ਤੇ ਬਣਾਏ ਸਿਰਫ਼ ਪੂੰਜੀਪਤੀਆਂ ਦੇ ਵਪਾਰ ਨੂੰ ਸੁਖਾਲਾ ਕਰਨ ਲਈ ਹੀ ਹਨ। ਇਸ ਨਾਲ ਆਮ ਲੋਕਾਂ ਨੂੰਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਡਾ. ਗਾਂਧੀ ਨੇ ਅਮਰੀਕਾ-ਭਾਰਤ ਵਪਾਰ ਸਮਝੌਤੇ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਥਾਨਕ ਕਿਸਾਨਾਂ ਅਤੇ ਦੇਸੀ ਖੇਤੀਬਾੜੀ ਬਾਜ਼ਾਰਾਂ ‘ਤੇ ਸਿੱਧਾ ਅਸਰ ਪਾ ਸਕਦਾ ਹੈ।

Advertisement
Advertisement
×