DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਂਕੜੇ ਏਕੜ ’ਚ ਫੈਲਿਆ ਬੀੜ ਉਜੜਨ ਲੱਗਿਆ

ਨੇੜਲੇ ਪਿੰਡ ਬਡਬਰ ਵਿੱਚ ਜੰਗਲਾਤ ਵਿਭਾਗ ਦਾ ਬੀੜ ਅਜੋਕੇ ਸਮੇਂ ਵਿੱਚ ਝਾੜੀਆਂ ਤੇ ਪਹਾੜੀ ਕਿੱਕਰ ਦਾ ਜੰਗਲ ਬਣ ਕੇ ਰਹਿ ਗਿਆ ਹੈ। ਇਸ ਬੀੜ ਦਾ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ 2865 ਕਨਾਲ 8 ਮਰਲੇ ਭਾਵ 358 ਏਕੜ ਰਕਬਾ ਦਰਸਾਇਆ ਗਿਆ...

  • fb
  • twitter
  • whatsapp
  • whatsapp
featured-img featured-img
ਬਡਬਰ ਵਿੱਚ ਜੰਗਲਾਤ ਵਿਭਾਗ ਦੇ ਬੀੜ ਦੀ ਬਾਹਰੀ ਝਲਕ।
Advertisement

ਨੇੜਲੇ ਪਿੰਡ ਬਡਬਰ ਵਿੱਚ ਜੰਗਲਾਤ ਵਿਭਾਗ ਦਾ ਬੀੜ ਅਜੋਕੇ ਸਮੇਂ ਵਿੱਚ ਝਾੜੀਆਂ ਤੇ ਪਹਾੜੀ ਕਿੱਕਰ ਦਾ ਜੰਗਲ ਬਣ ਕੇ ਰਹਿ ਗਿਆ ਹੈ। ਇਸ ਬੀੜ ਦਾ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ 2865 ਕਨਾਲ 8 ਮਰਲੇ ਭਾਵ 358 ਏਕੜ ਰਕਬਾ ਦਰਸਾਇਆ ਗਿਆ ਹੈ। ਇਸ ਵਿੱਚੋਂ 349 ਏਕੜ ਖਾਲਸ ਬੀੜ ਜਾਂ ਜੰਗਲ ਦਾ ਰਕਬਾ ਹੈ। ਇਸ ਵਿੱਚ ਵਧੇਰੇ ਕਰਕੇ ਮਸਕਟ (ਪਹਾੜੀ ਕਿੱਕਰ) ਉੱਗੀ ਹੋਈ ਹੈ, ਜੋ ਕਿਸੇ ਕੰਮ ਨਹੀਂ ਆਉਂਦੀ।

ਟਾਵੇਂ ਵਿਰਲੇ ਸਫੈਦੇ ਤੇ ਹੋਰ ਜਾਤੀ ਦੇ ਰੁੱਖ ਹਨ। ਪੰਜਾਬ ਵਿਚ ਹਰਿਆਵਲ ਲਹਿਰ ਦੇ ਚੱਲੇ ਵਹਿਣ ਦੌਰਾਨ ਇੱਥੇ ਕਈ ਬੂਟੇ ਲਗਾਏ ਗਏ ਸਨ ਜਿਹੜੇ ਸੁੱਕ ਕੇ ਨਸ਼ਟ ਹੋ ਗਏ ਹਨ। ਬੀੜ ਵਿੱਚ ਜੰਗਲੀ ਜਾਨਵਰ ਬਾਂਦਰ ਤੇ ਆਵਾਰਾ ਪਸ਼ੂਆਂ ਦੀ ਭਰਮਾਰ ਹੈ ਜਿਹੜੇ ਬੀੜ ਦੀ ਨਰਸਰੀ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ। ਭਾਵੇਂ ਕਿਸਾਨਾਂ ਦੇ ਉੱਦਮ ਨਾਲ ਖੇਤਾਂ ਵਾਲੇ ਪਾਸੇ ਜਾਲੀਦਾਰ ਤਾਰ ਲਗਾ ਦਿੱਤੀ ਗਈ ਹੈ ਪਰ ਨਾਲ ਲਗਦੇ ਸੂਏ ਤੇ ਲੌਂਗੋਵਾਲ ਸੜਕ ਨਾਲ ਕੋਈ ਤਾਰ ਨਹੀਂ ਹੈ।

Advertisement

ਵਿਭਾਗ ਦੀ ਕੋਈ ਅਣਗਹਿਲੀ ਨਹੀਂ: ਬੀੜ ਇੰਚਾਰਜ

ਬੀੜ ਦੇ ਇੰਚਾਰਜ ਜੁਗਰਾਜ ਸਿੰਘ ਫਾਰੈਸਟ ਗਾਰਡ (ਦਰੋਗਾ) ਤੇ ਜੰਗਲਾਤ ਬਲਾਕ ਅਫਸਰ ਨੇ ਦੱਸਿਆ ਕਿ ਬੀੜ ਵਿੱਚ ਪਾਣੀ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਇਸ ਕਰਕੇ ਨਵੇਂ ਦਰੱਖਤ ਸੁੱਕ ਜਾਂਦੇ ਹਨ। ਇਸ ਵਿੱਚ ਵਿਭਾਗ ਦੀ ਕੋਈ ਅਣਗਹਿਲੀ ਨਹੀਂ ਹੈ। ਟਰਾਈਡੈਟ ਗਰੁੱਪ ਨਾਲ ਇਸ ਬੀੜ ਨੂੰ ਪੁਨਰ ਸੁਰਜੀਤ ਕਰਨ ਜਾਂ ਕਿਸੇ ਪ੍ਰਾਜੈਕਟ ਬਾਰੇ ਗੱਲਬਾਤ ਚਲਦੀ ਰਹੀ ਹੈ ਪਰ ਹਾਲੇ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ।

Advertisement
Advertisement
×