ਭੁਨਰਹੇੜੀ: ਛੇ ਉਮੀਦਵਾਰਾਂ ਦੇ ਕਾਗਜ਼ ਰੱਦ
ਹਲਕਾ ਸਨੌਰ ਅਧੀਨ ਬਲਾਕ ਸਮਿਤੀ ਭੁਨਰਹੇੜੀ ਦੀ ਚੋਣ ਦੌਰਾਨ 6 ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਉਪਰੰਤ 36 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ, ਜੋ ਆਪਣੀ ਕਿਸਮਤ ਅਜਮਾਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਭੁੱਨਰਹੇੜੀ ਵਿੱਚ 19 ਸੀਟਾਂ ਲਈ ਚੋਣ 14 ਦਸੰਬਰ ਨੂੰ ਹੋਣ ਜਾ ਰਹੀ ਹੈ, ਜਿਸ ਲਈ ਅੱਜ ਨਾਮਜਦਗੀ ਕਾਗਜ਼ ਵਾਪਸ ਲੈਣ ਉਪਰੰਤ ਕੁਲ 36 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਜਿਨ੍ਹਾਂ ਵਿੱਚ ਜ਼ੋਨ ਮਾੜੂ ਤੋਂ ਸੁਖਵਿੰਦਰ ਕੌਰ, ਪਰਮਜੀਤ ਕੌਰ, ਭਗਵਿੰਦਰ ਕੌਰ ਤੇ ਗੁਰਪ੍ਰੀਤ ਕੌਰ, ਜ਼ੋਨ ਹਡਾਣਾ ਤੋਂ ਸਿਮਰਨਜੀਤ ਸਿੰਘ, ਜ਼ੋਨ ਭਾਂਖਰ ਤੋਂ ਤੇਜਿੰਦਰ ਸਿੰਘ, ਜ਼ੋਨ ਬਹਿਰੂ ਤੋਂ ਰਾਜਿੰਦਰ ਕੌਰ, ਜ਼ੋਨ ਮਸੀਂਗਣ ਤੋਂ ਸਿਮਰਜੀਤ ਕੌਰ ਤੇ ਜਸਵੀਰ ਕੌਰ, ਜ਼ੋਨ ਤਾਜਲਪੁਰ ਤੋਂ ਰਾਮ ਸਿੰਘ, ਜ਼ੋਨ ਈਸਰਹੇੜੀ ਤੋਂ ਜਸਵਿੰਦਰ ਸਿੰਘ ਤੇ ਜਸਮੇਰ ਸਿੰਘ, ਜ਼ੋਨ ਅਦਾਲਤੀਵਾਲਾ ਤੋਂ ਹਰਬੰਸ ਸਿੰਘ ਤੇ ਗੁਰਿੰਦਰਪਾਲ ਸਿੰਘ, ਜ਼ੋਨ ਬਿੰਜਲ ਤੋਂ ਲਖਵਿੰਦਰ ਸਿੰਘ, ਸੋਨੂੰ, ਤਰਸੇਮ ਕੁਮਾਰ, ਸੰਦੀਪ ਸਿੰਘ, ਜ਼ੋਨ ਰੋਸ਼ਨਪੁਰ ਤੋਂ ਮਨਜੀਤ ਕੌਰ, ਜ਼ੋਨ ਬੁਧਮੋਰ ਤੋਂ ਕਰਮਜੀਤ ਕੌਰ, ਲਾਭ ਕੌਰ ਅਤੇ ਗੁਰਪ੍ਰੀਤ ਕੌਰ, ਜ਼ੋਨ ਲਹਿਲਾਂ ਜਾਗੀਰ ਤੋਂ ਜਸਵਿੰਦਰ ਕੌਰ ਅਤੇ ਮਨਜੀਤ ਕੌਰ, ਜ਼ੋਨ ਘੜਾਮ ਤੋਂ ਸੰਦੀਪ ਕੌਰ, ਲਖਵਿੰਦਰ ਕੌਰ ਤੇ ਰਣਜੀਤ ਕੌਰ, ਜ਼ੋਨ ਬਰਕਤਪੁਰ ਤੋਂ ਸਿਮਰਜੀਤ ਸਿੰਘ, ਜ਼ੋਨ ਬਹਾਦਰਪੁਰ ਮੀਰਾਂਵਾਲਾ ਤੋਂ ਗੁਰਮੀਤ ਕੌਰ ਤੇ ਪਰਮਜੀਤ ਕੌਰ, ਜ਼ੋਨ ਸ਼ਾਦੀਪੁਰ ਤੋਂ ਗੁਰਜੀਤ ਸਿੰਘ ਤੇ ਮੇਜਰ ਸਿੰਘ, ਜ਼ੋਨ ਭੁੱਨਰਹੇੜੀ ਤੋਂ ਅਮਨਦੀਪ ਕੌਰ, ਜ਼ੋਨ ਬਹਿਲ ਤੋਂ ਮਲਕੀਤ ਸਿੰਘ, ਗੁਰਸ਼ਰਨ ਸਿੰਘ ਤੇ ਚਰਨਜੀਤ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ, ਉਨ੍ਹਾਂ ਨੂੰ ਅੱਜ ਚੋਣ ਅਧਿਕਾਰੀ ਨੇ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ।
