ਬੈਂਕ ਡਕੈਤੀ: ਚਾਰ ਮੁਲਜ਼ਮ ਨਕਦੀ ਤੇ ਹਥਿਆਰਾਂ ਸਣੇ ਕਾਬੂ : The Tribune India

ਬੈਂਕ ਡਕੈਤੀ: ਚਾਰ ਮੁਲਜ਼ਮ ਨਕਦੀ ਤੇ ਹਥਿਆਰਾਂ ਸਣੇ ਕਾਬੂ

ਪੁਲੀਸ ਨੇ ਰਿਮਾਂਡ ਲੈ ਕੇ ਪੜਤਾਲ ਸ਼ੁਰੂ ਕੀਤੀ; ਮੁਲਜ਼ਮਾਂ ’ਤੇ ਪਹਿਲਾਂ ਵੀ ਦਰਜ ਹਨ ਡਕੈਤੀ ਦੇ ਮਾਮਲੇ

ਬੈਂਕ ਡਕੈਤੀ: ਚਾਰ ਮੁਲਜ਼ਮ ਨਕਦੀ ਤੇ ਹਥਿਆਰਾਂ ਸਣੇ ਕਾਬੂ

ਪਟਿਆਲਾ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਵਰੁਣ ਸ਼ਰਮਾ।

ਸਰਬਜੀਤ ਸਿੰਘ ਭੰਗੂ

ਪਟਿਆਲਾ, 29 ਨਵੰਬਰ

ਘਨੌਰ ਦੇ ਯੂਕੋ ਬੈਂਕ ਵਿੱਚ ਬੀਤੇ ਦਿਨ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਕੀਤੀ ਗਈ ਡਕੈਤੀ ਦੇ ਮਾਮਲੇ ਵਿੱਚ ਅੱਜ ਪਟਿਆਲਾ ਪੁਲੀਸ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟੀ ਗਈ 17.85 ਲੱਖ ਦੀ ਨਕਦੀ ਸਣੇ ਵਾਰਦਾਤ ਲਈ ਵਰਤੀ ਰਾਈਫਲ ਤੇ ਕਾਰ ਵੀ ਬਰਾਮਦ ਕਰ ਲਈ ਹੈ।

ਐੱਸਐੱਸਪੀ ਵਰੁਣ ਸ਼ਰਮਾ ਨੇ ਇਥੇ ਪੁਲੀਸ ਲਾਈਨ ਵਿੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮ ਜ਼ਿਲ੍ਹਾ ਰੂਪਨਗਰ ਦੇ ਥਾਣਾ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡਾਂ ਨਾਲ ਸਬੰਧਤ ਹਨ। ਇਸ ਗਰੋਹ ਦਾ ਮੁਖੀ ਅਮਨਦੀਪ ਸਿੰਘ ਸਰਪੰਚ (35) ਵਾਸੀ ਪਿੰਡ ਹਾਫੀਜ਼ਾਬਾਦ ਹੈ, ਜਿਸ ਨਾਲ ਦਿਲਪ੍ਰੀਤ ਸਿੰਘ ਭਾਨਾ ਤੇ ਪ੍ਰਭਦਿਆਲ ਸਿੰਘ ਨਿੱਕੂ ਵਾਸੀ ਬਾਲਸੰਡਾ ਅਤੇ ਨਰਿੰਦਰ ਸਿੰਘ ਵਾਸੀ ਬਲਰਾਮਪੁਰ ਵੀ ਰਲੇ ਹੋਏ ਹਨ।

ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਕੱਲ੍ਹ ਘਨੌਰ ਸਥਿਤ ਯੂਕੋ ਬੈਂਕ ’ਚ ਡਕੈਤੀ ਕਰਨ ਮਗਰੋਂ ਬੈਂਕ ’ਚ ਹੀ ਮੌਜੂਦ ਨਰੇਸ਼ ਕੁਮਾਰ ਨਾਮ ਦੇ ਖਾਤਾਧਾਰਕ ਦਾ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਸਨ। ਬੈਂਕ ਮੈਨੇਜਰ ਅਮਿਤ ਥੰਮਨ ਵੱਲੋਂ ਦਿੱਤੀ ਗਈ ਸੂਚਨਾ ਮਗਰੋਂ ਐੱਸਐੱਸਪੀ ਵਰੁਣ ਸ਼ਰਮਾ ਨੇ ਹਰਿਆਣਾ ਨਾਲ ਲੱਗਦੀਆਂ ਜ਼ਿਲ੍ਹੇ ਦੀਆਂ ਸਾਰੀਆਂ ਹੱਦਾਂ ਸੀਲ ਕਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੀਤੀ ਗਈ ਜਾਂਚ ਮਗਰੋਂ ਪੈੜ ਨੱਪਦਿਆਂ ਪੁਲੀਸ ਨੇ ਦਿਲਪ੍ਰੀਤ ਸਿੰਘ ਦੇ ਖੇਤਾਂ ਵਿੱਚੋਂ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਅਮਨਦੀਪ ਸਰਪੰਚ ਖ਼ਿਲਾਫ਼ ਡਕੈਤੀ ਦੇ ਤਿੰਨ ਕੇਸਾਂ ਸਣੇ ਸੱੱਤ ਕੇਸ ਪਹਿਲਾਂ ਹੀ ਦਰਜ ਹਨ। ਦਿਲਪ੍ਰੀਤ ਖ਼ਿਲਾਫ਼ ਡਕੈਤੀ ਦੇ ਦੋ ਕੇਸਾਂ ਸਮੇਤ ਚਾਰ ਕੇਸ ਦਰਜ ਹਨ। ਇਸ ਗਰੋਹ ਨੇ ਬੀਤੀ 10 ਨਵੰਬਰ ਨੂੰ ਹੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੰਘੋਲ ਦੀ ਐੱਸਬੀਆਈ ਬਰਾਂਚ ਵਿੱਚੋਂ ਪੰਜ ਲੱਖ ਰੁਪਏ ਤੇ 18 ਨਵੰਬਰ ਨੂੰ ਰੋਪੜ ਦੇ ਪਿੰਡ ਦੁੰਮਣਾ ਦੇ ਡਾਕਖਾਨੇ ’ਚੋਂ 25 ਹਜ਼ਾਰ ਰੁਪਏ ਲੁੱਟੇ ਸਨ। ਇਸ ਸਬੰਧੀ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਟਿਆਲਾ ਦੀ ਅਦਾਲਤ ’ਚ ਪੇਸ਼ ਕਰਨ ਮਗਰੋਂ ਪੁਲੀਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਮੌਜੂਦਾ ਸਰਪੰਚ ਹੈ ਗਰੋਹ ਦਾ ਸਰਗਰਨਾ ਅਮਨਦੀਪ

ਬੈਂਕ ਡਕੈਤੀ ਸਬੰਧੀ ਫੜੇ ਗਰੋਹ ਦਾ ਸਰਗਰਨਾ ਅਮਨਦੀਪ ਸਿੰਘ ਆਪਣੇ ਪਿੰਡ ਦਾ ਮੌਜੂਦਾ ਸਰਪੰੰਚ ਹੈ ਤੇ ਕਾਂਗਰਸ ਨਾਲ਼ ਸਬੰਧਤ ਹੈ। ਏਨਾ ਹੀ ਨਹੀਂ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਨੇੜੇ ਰਿਹਾ ਹੈ।

ਸੂਤਰਾਂ ਅਨੁਸਾਰ ਲੁਟੇਰਿਆਂ ਵੱਲੋਂ ਬੁਲੇਟ ਮੋਟਰਸਾਈਕਲ ਛੱਡਣ ਮਗਰੋਂ ਭੱਜਣ ਲਈ ਵਰਤੀ ਕਾਰ ਹੀ ਪੁਲੀਸ ਲਈ ਉਨ੍ਹਾਂ ਤੱਕ ਪਹੁੰਚਣ ਦਾ ਜ਼ਰੀਆ ਬਣੀ ਹੈ। ਇਸ ਕਾਰ ਦਾ ਪਤਾ ਲੱਗਣ ਮਗਰੋਂ ਪੁਲੀਸ ਨੇ ਜਦੋਂ ਪੜਤਾਲ ਕੀਤੀ ਤਾਂ ਕਾਰ ਉਕਤ ਮੁਲਜ਼ਮਾਂ ਵਿੱਚੋਂ ਇੱਕ ਦੇ ਪਿਤਾ ਦੇ ਨਾਂ ’ਤੇ ਰਜਿਸਟਰਡ ਸੀ। ਇਸ ਮਗਰੋਂ ਪੁਲੀਸ ਨੇ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪੈੜ ਨੱਪੀ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All