DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਲਵੀਰ ਲੌਂਗੋਵਾਲ ਪ੍ਰਧਾਨ ਅਤੇ ਜੁਝਾਰ ਜਨਰਲ ਸਕੱਤਰ ਚੁਣੇ

ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਮਾਜ ਦੇ ਬਿਹਤਰੀ ਅਤੇ ਚੰਗੀਆਂ ਕਦਰਾਂ ਕੀਮਤਾਂ ਦੀ ਸਥਾਪਤੀ ਲਈ ਸਰਗਰਮ ਸੰਸਥਾ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦਾ ਚੋਣ ਇਜਲਾਸ ਸ਼ਹੀਦ ਭਗਤ ਸਿੰਘ ਲਾਇਬਰੇਰੀ ਲੌਂਗੋਵਾਲ ਵਿੱਚ ਹੋਇਆ। ਇਸ ਦੀ ਪ੍ਰਧਾਨਗੀ ਮਾਸਟਰ ਬਲਵੀਰ...

  • fb
  • twitter
  • whatsapp
  • whatsapp
featured-img featured-img
ਕਮੇਟੀ ਦੇ ਚੋਣ ਇਜਲਾਸ ਦੌਰਾਨ ਨਵੀਂ ਚੁਣੀ ਗਈ ਟੀਮ।
Advertisement

ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਮਾਜ ਦੇ ਬਿਹਤਰੀ ਅਤੇ ਚੰਗੀਆਂ ਕਦਰਾਂ ਕੀਮਤਾਂ ਦੀ ਸਥਾਪਤੀ ਲਈ ਸਰਗਰਮ ਸੰਸਥਾ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦਾ ਚੋਣ ਇਜਲਾਸ ਸ਼ਹੀਦ ਭਗਤ ਸਿੰਘ ਲਾਇਬਰੇਰੀ ਲੌਂਗੋਵਾਲ ਵਿੱਚ ਹੋਇਆ। ਇਸ ਦੀ ਪ੍ਰਧਾਨਗੀ ਮਾਸਟਰ ਬਲਵੀਰ ਲੌਂਗਵਾਲ ਅਤੇ ਮੰਚ ਸੰਚਾਲਨ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਨੇ ਕੀਤਾ। ਇਸ ਮੌਕੇ ਵਿੱਤ ਸਕੱਤਰ ਅਨਿਲ ਸ਼ਰਮਾ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ । ਇਸ ਮੌਕੇ ਪਿਛਲੀ ਟੀਮ ਭੰਗ ਕਰਨ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਨਵੀਂ ਆਗੂ ਟੀਮ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਬਲਬੀਰ ਲੌਂਗੋਵਾਲ , ਜਨਰਲ ਸਕੱਤਰ ਜੁਝਾਰ ਲੌਂਗੋਵਾਲ , ਮੀਤ ਪ੍ਰਧਾਨ ਰਣਜੀਤ ਸਿੰਘ, ਵਿੱਤ ਸਕੱਤਰ ਅਨਿਲ ਸ਼ਰਮਾ, ਮੀਡੀਆ ਮੁਖੀ ਲਖਵੀਰ ਲੌਂਗੋਵਾਲ ਸਰਬਸੰਮਤੀ ਨਾਲ ਚੁਣੇ ਗਏ।ਇਸ ਤੋਂ ਇਲਾਵਾ ਚਰਨਜੀਤ ਸਿੰਘ ਪਟਵਾਰੀ ,ਦਾਤਾ ਸਿੰਘ ਨਮੋਲ, ਚੰਦਰ ਸ਼ੇਖਰ, ਗੁਰਮੇਲ ਸਿੰਘ ਪੱਲਣ, ਕਮਲਜੀਤ ਸਿੰਘ , ਜਸਵੀਰ ਸਿੰਘ ਨਮੋਲ ਨੂੰ ਕਾਰਜਕਾਰੀ ਮੈਂਬਰ ਲਿਆ ਗਿਆ।

Advertisement
Advertisement
×